ਅਮਰੀਕਾ : ਇਕ-ਤਿਹਾਈ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੇ ਵੈਕਸੀਨ ਲਵਾਉਣ ਤੋਂ ਕੀਤਾ ਇਨਕਾਰ

Friday, Jul 23, 2021 - 10:56 PM (IST)

ਅਮਰੀਕਾ : ਇਕ-ਤਿਹਾਈ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੇ ਵੈਕਸੀਨ ਲਵਾਉਣ ਤੋਂ ਕੀਤਾ ਇਨਕਾਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਦੀ ਹਿਰਾਸਤ ’ਚ ਲੱਗਭਗ ਇੱਕ-ਤਿਹਾਈ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਕੋਰੋਨਾ ਵਾਇਰਸ ਟੀਕਾ ਲਗਵਾਉਣ ਤੋਂ ਇਨਕਾਰ ਕੀਤਾ ਹੈ।
ਆਈ. ਸੀ. ਈ. ਅਧਿਕਾਰੀਆ ਅਨੁਸਾਰ ਸਾਰੇ ਨਜ਼ਰਬੰਦੀ ਕੇਂਦਰਾਂ ’ਚ ਟੀਕੇ ਘਟਣ ਦੀ ਦਰ 30 ਪ੍ਰਤੀਸ਼ਤ ਹੈ। ਆਈ. ਸੀ. ਈ. ਨੇ ਬੁੱਧਵਾਰ ਤੱਕ ਇਸ ਸਮੇਂ ਹਿਰਾਸਤ ’ਚ ਬੰਦ ਕੈਦੀਆਂ ਵਿਚਕਾਰ 1376 ਕੋਵਿਡ-19 ਮਾਮਲੇ ਦਰਜ ਕੀਤੇ ਹਨ, ਜਦਕਿ ਕੈਦੀਆਂ ਦੀ ਕੁਲ ਗਿਣਤੀ 16 ਜੁਲਾਈ ਨੂੰ ਖਤਮ ਹੋਏ ਹਫ਼ਤੇ ਤੱਕ 27,067 ਦਰਜ ਕੀਤੀ ਗਈ।

ਆਈ. ਸੀ. ਈ. ਦੇ ਅੰਕੜਿਆਂ ਅਨੁਸਾਰ ਸੈਨ ਐਂਟੋਨੀਓ, ਐੱਲ. ਪਾਸੋ, ਹਿਊਸਟਨ, ਫੀਨਿਕਸ ਅਤੇ ਸੈਨ ਡਿਏਗੋ ’ਚ ਫੀਲਡ ਦਫਤਰਾਂ ਦੀ ਨਿਗਰਾਨੀ ਅਧੀਨ ਸਹੂਲਤਾਂ ’ਚ 1095 ਕੋਵਿਡ-19 ਮਾਮਲੇ (ਕੁਲ ਕੇਸਾਂ ਦਾ 79.5 ਫੀਸਦੀ) ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਛੇ ਹੋਟਲਾਂ ’ਚ ਵੀ 69 ਕੋਰੋਨਾ ਕੇਸ ਦਰਜ ਕੀਤੇ ਗਏ ਹਨ, ਜੋ ਅਸਥਾਈ ਪ੍ਰਵਾਸੀ ਸਹੂਲਤਾਂ ਵਜੋਂ ਵਰਤੇ ਜਾ ਰਹੇ ਹਨ। ਸਿਹਤ ਮਾਹਿਰ ਦੱਖਣੀ ਸਰਹੱਦ ’ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਚੱਲ ਰਹੇ ਵਾਧੇ ਕਾਰਨ ਕੋਰੋਨਾ ਵਾਇਰਸ ਦੀ ਲਾਗ ’ਚ ਵਾਧੇ ਸਬੰਧੀ ਚਿੰਤਤ ਹਨ । ਜੂਨ ’ਚ 1,88,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਯੂ. ਐੱਸ-ਮੈਕਸੀਕੋ ਦੀ ਸਰਹੱਦ ’ਤੇ ਫੜਿਆ ਗਿਆ, ਜੋ ਇਸ ਮਹੀਨੇ ’ਚ ਘੱਟੋ-ਘੱਟ 22 ਸਾਲਾਂ ਦੀ ਮਿਆਦ ’ਚ ਸਭ ਤੋਂ ਵੱਧ ਕੁਲ ਗਿਣਤੀ ਹੈ।


author

Manoj

Content Editor

Related News