ਅਮਰੀਕਾ :  ਨੈਸ਼ਨਲ ਪਾਰਕ ਸਰਵਿਸ ਨੇ ਫੇਸ ਮਾਸਕ ਨੂੰ ਦੁਬਾਰਾ ਕੀਤਾ ਜ਼ਰੂਰੀ

Friday, Aug 20, 2021 - 10:29 PM (IST)

ਅਮਰੀਕਾ :  ਨੈਸ਼ਨਲ ਪਾਰਕ ਸਰਵਿਸ ਨੇ ਫੇਸ ਮਾਸਕ ਨੂੰ ਦੁਬਾਰਾ ਕੀਤਾ ਜ਼ਰੂਰੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਨੈਸ਼ਨਲ ਪਾਰਕ ਸਰਵਿਸ ਨੇ ਦੇਸ਼ ਭਰ ਦੇ ਨੈਸ਼ਨਲ ਪਾਰਕਾਂ 'ਚ ਆਉਣ ਵਾਲੇ ਸੈਲਾਨੀਆਂ ਲਈ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਨੂੰ ਦੁਬਾਰਾ ਲਾਗੂ ਕੀਤਾ ਹੈ। ਇਸ ਸਬੰਧੀ ਯੂ.ਐੱਸ. ਨੈਸ਼ਨਲ ਪਾਰਕ ਸਰਵਿਸ (ਐਨ.ਪੀ.ਐੱਸ.) ਨੇ ਸੋਮਵਾਰ ਨੂੰ ਐਲਾਨ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਵਾਧੇ ਨੂੰ ਰੋਕਣ ਲਈ ਸੀ.ਡੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਪਾਰਕ ਸੇਵਾ ਦੇ ਸਾਰੇ ਸੈਲਾਨੀਆਂ, ਕਰਮਚਾਰੀਆਂ ਅਤੇ ਠੇਕੇਦਾਰਾਂ ਨੂੰ ਐੱਨ.ਪੀ.ਐੱਸ. ਦੀਆਂ ਸਾਰੀਆਂ ਇਮਾਰਤਾਂ ਦੇ ਅੰਦਰ ਅਤੇ ਭੀੜ ਭਰੇ ਬਾਹਰੀ ਸਥਾਨਾਂ 'ਚ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਪੱਧਰ 'ਤੇ ਹੋਏ ਪੁਲਸ ਅਧਿਕਾਰੀਆਂ ਦੇ ਤਬਾਦਲੇ

ਇਹ ਜ਼ਰੂਰਤ ਕੋਰੋਨਾ ਟੀਕਾਕਰਨ ਸਥਿਤੀ ਦੀ ਪ੍ਰਵਾਹ ਕੀਤੇ ਬਿਨਾਂ ਸਭ 'ਤੇ ਲਾਗੂ ਹੋਵੇਗੀ। ਐੱਨ.ਪੀ.ਐੱਸ. ਅਨੁਸਾਰ ਇਹ ਮਾਸਕ ਜ਼ਰੂਰਤ ਅਗਲੇ ਨੋਟਿਸ ਤੱਕ ਲਾਗੂ ਰਹੇਗੀ। ਅਮਰੀਕਾ ਵਿਚਲੇ ਤਕਰੀਬਨ 423 ਰਾਸ਼ਟਰੀ ਪਾਰਕਾਂ ਦੇ ਸੈਲਾਨੀਆਂ ਐੱਨ.ਪੀ.ਐੱਸ ਦੁਆਰਾ ਯਾਤਰਾ ਤੋਂ ਪਹਿਲਾਂ ਵਧੇਰੇ ਜਾਣਕਾਰੀ ਲਈ ਐੱਨ.ਪੀ.ਐੱਸ ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਚੈਨਲਾਂ ਨੂੰ ਵੇਖਣ ਦੀ ਸਲਾਹ ਵੀ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News