ਫਰਾਂਸ ''ਚ ਜੀ-7 ਮੰਤਰੀਆਂ ਦੀ ਬੈਠਕ ''ਚ ਪੋਂਪਿਓ ਨਹੀਂ ਹੋਣਗੇ ਸ਼ਾਮਲ

Wednesday, Apr 03, 2019 - 11:05 AM (IST)

ਫਰਾਂਸ ''ਚ ਜੀ-7 ਮੰਤਰੀਆਂ ਦੀ ਬੈਠਕ ''ਚ ਪੋਂਪਿਓ ਨਹੀਂ ਹੋਣਗੇ ਸ਼ਾਮਲ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਹਫਤੇ ਫਰਾਂਸ ਵਿਚ ਜੀ-7 ਮੰਤਰੀਆਂ ਦੀ ਬੈਠਕ ਵਿਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਹਿੱਸਾ ਨਹੀਂ ਲੈਣਗੇ। ਇਹ ਫੈਸਲਾ ਯੂਰਪ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਜਾਰੀ ਤਣਾਅ ਕਾਰਨ ਲਿਆ ਗਿਆ ਹੈ। ਅਧਿਕਾਰੀਆਂ ਨੇ ਪੋਂਪਿਓ ਦੀ ਗੈਰ ਹਾਜ਼ਰੀ ਦੇ ਬਾਰੇ ਵਿਚ ਵਿਸਤ੍ਰਿਤ ਵੇਰਵਾ ਨਹੀਂ ਦਿੱਤਾ ਪਰ ਇਹ ਫੈਸਲਾ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਦੇ ਅੰਤਰ ਰਾਸ਼ਟਰੀ ਸਮਝੌਤਿਆਂ ਤੋਂ ਅਮਰੀਕਾ ਦੇ ਇਨਕਾਰ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਸਮੇਤ ਕਈ ਮੁੱਦਿਆਂ 'ਤੇ ਅਸਹਿਮਤੀ ਵਿਚ ਆਇਆ ਹੈ। 

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬ੍ਰਿਟਨੇ ਦੇ ਤੱਟ 'ਤੇ ਡਿਨਾਰਡ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਣ ਵਾਲੀ ਗੱਲਬਾਤ ਵਿਚ ਉਪ ਵਿਦੇਸ਼ ਮੰਤਰੀ ਜੌਨ ਸੁਲਿਵਾਨ ਅਮਰੀਕਾ ਦੀ ਨੁਮਾਇੰਦਗੀ ਕਰਨਗੇ ਅਤੇ ਅਮਰੀਕਾ ਦੇ ਉੱਚ ਪੱਧਰ ਦੇ ਕੈਰੀਅਰ ਡਿਪਲੋਮੈਟਿਕ ਡੇਵਿਡ ਹਲੇ ਇਸ ਵਿਚ ਸ਼ਾਮਲ ਹੋਣਗੇ।


author

Vandana

Content Editor

Related News