ਅਮਰੀਕਾ ਦੇ ਸਾਬਕਾ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਲਿਓਨ ਸਪਿੰਕਸ ਦਾ ਦਿਹਾਂਤ
Monday, Feb 08, 2021 - 04:59 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਮੁੱਕੇਬਾਜ਼ੀ ਦੇ ਖੇਤਰ 'ਚ ਆਪਣਾ ਨਾਮ ਚਮਕਾਉਣ ਵਾਲੇ ਮੁੱਕੇਬਾਜ਼ ਲਿਓਨ ਸਪਿੰਕਸ 67 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸਪਿੰਕਸ ਦੇ ਪਰਿਵਾਰਕ ਦੋਸਤ ਜੋ ਬਰਨਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 67 ਸਾਲਾ ਸਾਬਕਾ ਮੁੱਕੇਬਾਜ਼ ਨੇ ਸ਼ੁੱਕਰਵਾਰ ਦੀ ਰਾਤ ਨੂੰ ਹੈਂਡਰਸਨ, ਨੇਵਾਡਾ ਵਿੱਚ ਆਪਣੇ ਘਰ ਨੇੜਲੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ ਜੋ ਕਿ ਕਈ ਸਾਲਾਂ ਤੋਂ ਪ੍ਰੋਸਟੇਟ ਕੈਂਸਰ ਨਾਲ ਪੀੜਤ ਸਨ।
ਸਪਿੰਕਸ ਨੇ 1978 ਵਿੱਚ ਮੁੱਕੇਬਾਜੀ 'ਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਪਹਿਲਾਂ ਸਮੁੰਦਰੀ ਸੈਨਾ ਵਿੱਚ ਸੇਵਾ ਨਿਭਾਈ ਸੀ। ਉਸ ਸਮੇਂ ਸਪਿੰਕਸ ਨੇ ਮੁੱਕੇਬਾਜ਼ੀ ਦੇ ਇਤਿਹਾਸ ਵਿੱਚ ਵਿਸ਼ਵ ਹੈਵੀਵੇਟ ਦਾ ਖਿਤਾਬ ਹਾਸਲ ਕਰਨ ਲਈ ਇੱਕ ਵੱਖਰੇ ਫੈਸਲੇ ਵਿੱਚ ਮੁਹੰਮਦ ਅਲੀ ਨੂੰ ਹਰਾਇਆ ਸੀ। ਇਸ ਦੇ ਬਾਅਦ ਸਪਿੰਕਸ ਦੀ ਮੁਸਕਰਾਹਟ ਉਸ ਦਾ ਟ੍ਰੇਡਮਾਰਕ ਬਣ ਗਈ ਅਤੇ ਉਸ ਨੇ ਇਸ ਖੇਤਰ ਵਿੱਚ ਪ੍ਰਸਿੱਧੀ ਹਾਸਿਲ ਕੀਤੀ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ : ਨਸਲੀ ਵਿਤਕਰਾ ਵਧਾਉਣ ਸਬੰਧੀ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
ਆਪਣੇ ਭਰਾ ਮਾਈਕਲ ਨਾਲ ਰੇ ਲੀਓਨਾਰਡ ਨਾਮਕ ਟੀਮ ਵਿੱਚ ਖੇਡਦਿਆਂ ਸਪਿੰਕਸ ਨੇ ਇਸ ਨੂੰ ਸਫਲ ਯੂ ਐਸ ਓਲੰਪਿਕ ਬਾਕਸਿੰਗ ਟੀਮ ਬਣਾਇਆ। ਇਸ ਦੇ ਇਲਾਵਾ ਲਿਓਨ ਸਪਿੰਕਸ ਨੇ ਮੁੱਕੇਬਾਜ਼ੀ ਨੂੰ ਇੱਕ ਪੇਸ਼ੇਵਰ ਵਜੋਂ ਖੇਡਦਿਆਂ ਆਪਣੇ ਅੱਠਵੀਂ ਪ੍ਰੋ ਮੁਕਾਬਲੇ ਵਿੱਚ, ਉਸ ਨੇ ਹੇਵੀ ਵੇਟ ਦੇ ਟਾਈਟਲ ਲਈ ਮਹਾਨ ਮੁੱਕੇਬਾਜ਼ ਅਲੀ ਦੇ ਵਿਰੁੱਧ ਮੁਕਾਬਲਾ ਕੀਤਾ। ਸਪਿੰਕਸ ਨੇ ਇੱਕ ਹੋਰ ਹੈਵੀਵੇਟ ਟਾਈਟਲ ਦੀ ਲੜਾਈ 1981 ਵਿੱਚ ਲੈਰੀ ਹੋਮਸ ਵਿਰੁੱਧ ਲੜੀ ਪਰ ਉਹ ਤੀਜੇ ਗੇੜ ਵਿੱਚ ਹਾਰ ਗਿਆ। ਅਖੀਰ ਵਿੱਚ ਸਪਿੰਕਸ 1995 'ਚ 26-17-3 ਦੇ ਰਿਕਾਰਡ ਨਾਲ ਰਿਟਾਇਰ ਹੋਏ ਅਤੇ ਸਪਿੰਕਸ ਦਾ ਨਾਮ 2017 ਵਿੱਚ ਨੇਵਾਦਾ ਬਾਕਸਿੰਗ ਹਾਲ ਆਫ ਫੇਮ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।