8 ਫਰਵਰੀ ਨੂੰ ਕੋਬੀ ਬ੍ਰਾਇੰਟ ਦੀ ਯਾਦ ''ਚ ਹੋਵੇਗਾ ਸੁਖਮਨੀ ਸਹਿਬ ਦਾ ਪਾਠ

Wednesday, Feb 05, 2020 - 01:11 PM (IST)

8 ਫਰਵਰੀ ਨੂੰ ਕੋਬੀ ਬ੍ਰਾਇੰਟ ਦੀ ਯਾਦ ''ਚ ਹੋਵੇਗਾ ਸੁਖਮਨੀ ਸਹਿਬ ਦਾ ਪਾਠ

ਫਰਿਜ਼ਨੋ (ਰਾਜ ਗੋਗਨਾ): ਬਾਸਕਟਬਾਲ ਦੇ ਉੱਘੇ ਖਿਡਾਰੀ ਕੋਬੀ ਬ੍ਰਾਇੰਟ ਅਤੇ ਬੇਟੀ ਗੀਆਨਾ ਅਤੇ ਸੱਤ ਹੋਰ ਸਾਥੀਆਂ ਦੀ ਪਿਛਲੇ ਦਿਨੀਂ ਇੱਕ ਹੈਲੀਕਾਪਟਰ ਹਾਦਸੇ ਦੌਰਾਨ ਕੈਲੀਫੋਰਨੀਆ ਦੇ ਸ਼ਹਿਰ ਕਾਲਾਬਾਸ ਦੀਆਂ ਪਹਾੜੀਆਂ ਵਿੱਚ ਮੌਤ ਹੋ ਗਈ ਸੀ। ਇਸ ਖ਼ਬਰ ਕਾਰਨ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੂੰ ਗਹਿਰਾ ਸਦਮਾਂ ਲੱਗਾ। ਵੱਖੋ ਵੱਖ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਕੋਬੀ ਬ੍ਰਾਇੰਟ ਅਤੇ ਸਾਥੀਆਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸਾਂ ਬੇਨਤੀਆਂ ਕੀਤੀਆਂ। 

PunjabKesari

ਇਸੇ ਕੜੀ ਤਹਿਤ ਫਰਿਜ਼ਨੋ ਦੇ ਗੁਰਦਵਾਰਾ ਨਾਨਕਸਰ ਚੈਰੀ ਰੋਡ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਿਤੀ 8 ਫ਼ਰਵਰੀ ਦਿਨ ਸ਼ਨੀਵਾਰ ਨੂੰ ਦੁਪਿਹਰ 2 ਤੋ 4 ਵਜੇ ਦਰਮਿਆਨ ਕੋਬੀ ਬ੍ਰਾਇੰਟ ਅਤੇ ਹਾਦਸੇ ਵਿੱਚ ਮਾਰੇ ਗਏ ਸਮੂਹ ਸਾਥੀਆਂ ਦੀ ਯਾਦ ਵਿੱਚ ਸੁਖਮਨੀ ਸਹਿਬ ਦਾ ਪਾਠ ਅਤੇ ਅਰਦਾਸ ਹੋਵੇਗੀ। ਗੁਰਰੂਘਰ ਦੇ ਸੇਵਾਦਾਰ ਭਾਈ ਹਰਭਜਨ ਸਿੰਘ ਅਤੇ ਦਾਰਾ ਸਿੰਘ ਨੇ ਦੱਸਿਆ ਕਿ ਇਸ ਮੌਕੇ ਬਹੁਤ ਸਾਰੇ ਸ਼ਹਿਰ ਦੇ ਪਤਵੰਤੇ ਕੋਬੀ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਉਹਨਾਂ ਸਮੂੰਹ  ਪੰਜਾਬੀ ਭਾਈਚਾਰੇ ਨੂੰ ਇਸ ਸਮੇਂ ਅਰਦਾਸ ਵਿੱਚ ਸ਼ਾਮਲ ਹੋਣ ਦੀ ਪੁਰ-ਜ਼ੋਰ ਬੇਨਤੀ ਕੀਤੀ।
 


author

Vandana

Content Editor

Related News