ਅਮਰੀਕਾ: ਉਪ-ਰਾਸ਼ਟਰਪਤੀ ਕਮਲਾ ਹੈਰਿਸ ਹੋਏ ਸਰਕਾਰੀ ਵੀ. ਪੀ. ਨਿਵਾਸ ''ਚ ਸ਼ਿਫਟ

Thursday, Apr 08, 2021 - 12:50 PM (IST)

ਅਮਰੀਕਾ: ਉਪ-ਰਾਸ਼ਟਰਪਤੀ ਕਮਲਾ ਹੈਰਿਸ ਹੋਏ ਸਰਕਾਰੀ ਵੀ. ਪੀ. ਨਿਵਾਸ ''ਚ ਸ਼ਿਫਟ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਆਪਣੇ ਪਤੀ ਨਾਲ ਆਖ਼ਿਰਕਾਰ ਆਪਣੇ ਅਧਿਕਾਰਤ ਨਿਵਾਸ ਵਿਚ ਸ਼ਿਫਟ ਹੋ ਗਏ ਹਨ। ਸੂਤਰਾਂ ਅਨੁਸਾਰ ਡੈਮੋਕਰੇਟ ਕਮਲਾ ਹੈਰਿਸ ਆਪਣੇ ਪਤੀ ਡੱਗ ਐਮਹੋਫ ਨਾਲ ਮੰਗਲਵਾਰ ਰਾਤ ਨੂੰ ਨੰਬਰ ਇੱਕ ਆਬਜ਼ਰਵੇਟਰੀ ਸਰਕਲ ਵਿੱਚ ਚਲੇ ਗਏ ਹਨ। ਹੈਰਿਸ(56) ਹੁਣ ਆਬਜ਼ਰਵੇਟਰੀ ਦੇ ਮੈਦਾਨਾਂ ਵਿਚ 9,150 ਵਰਗ ਫੁੱਟ ਘਰ ਵਿੱਚ ਰਹਿਣ ਵਾਲੀ ਅੱਠਵੀਂ ਉਪ-ਰਾਸ਼ਟਰਪਤੀ ਹੈ।

ਵ੍ਹਾਈਟ ਹਾਊਸ ਦੀ ਅਧਿਕਾਰਤ ਵੈਬਸਾਈਟ ਅਨੁਸਾਰ, ਮਹਾਰਾਣੀ ਐਨ ਸਟਾਈਲ ਦਾ ਇਹ ਛੇ-ਬੈੱਡਰੂਮ ਵਾਲਾ ਘਰ ਯੂ. ਐਸ. ਨੇਵਲ ਆਬਜ਼ਰਵੇਟਰੀ ਦੇ 72 ਏਕੜ ਦੇ ਮੈਦਾਨ ਵਿੱਚ ਹੈ। ਇਸ ਨੂੰ ਸਭ ਤੋਂ ਪਹਿਲਾਂ 1974 ਵਿੱਚ ਉਪ- ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵਜੋਂ ਰੱਖਿਆ ਗਿਆ ਸੀ। ਅਗਲੇ ਚਾਰ ਸਾਲਾਂ ਲਈ ਸਰਕਾਰ ਵੱਲੋਂ ਉਸ ਦੀ ਰਿਹਾਇਸ਼ ਲਈ ਅਦਾਇਗੀ ਕਰਨ ਦੇ ਨਾਲ, ਹੈਰਿਸ ਹੁਣ ਆਪਣੀ ਵਾਸ਼ਿੰਗਟਨ ਦੀ ਰਿਹਾਇਸ਼ ਨੂੰ 1.995 ਮਿਲੀਅਨ ਡਾਲਰ ਵਿੱਚ ਵੇਚ ਰਹੀ ਹੈ। ਹੈਰਿਸ ਅਤੇ ਐਮਹੋਫ ਵ੍ਹਾਈਟ ਹਾਊਸ ਤੋਂ ਗਲੀ ਦੇ ਪਾਰ, ਬਲੇਅਰ ਹਾਊਸ ਵਿੱਚ ਰਹਿ ਰਹੇ ਸਨ, ਕਿਉਂਕਿ ਆਧਿਕਾਰਤ ਉਪ-ਰਾਸ਼ਟਰਪਤੀ ਨਿਵਾਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।


author

cherry

Content Editor

Related News