ਅਮਰੀਕਾ : ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਮਾਤਭੂਮੀ ਨਾਲ ਜੋੜਨ ਲਈ ਪ੍ਰੋਗਰਾਮ

Thursday, Jan 31, 2019 - 01:48 PM (IST)

ਅਮਰੀਕਾ : ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਮਾਤਭੂਮੀ ਨਾਲ ਜੋੜਨ ਲਈ ਪ੍ਰੋਗਰਾਮ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਸੀਨੀਅਰ ਭਾਰਤੀ-ਅਮਰੀਕੀ ਸੰਗਠਨ ਨੇ ਹਾਈ ਸਕੂਲ ਦੇ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਤਭੂਮੀ ਨਾਲ ਜੋੜਨ ਲਈ ਪੂਰੀ ਮਦਦ ਪ੍ਰਾਪਤ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਤਿੰਨ ਹਫਤੇ ਦੇ ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਭਾਰਤ ਦਾ ਦੌਰਾ ਕਰਵਾਇਆ ਜਾਵੇਗਾ। ਇੰਡੀਆਸਪੋਰਾ ਨੇ ਇਸ ਪ੍ਰੋਗਰਾਮ ਨੂੰ 'ਹੈਰੀਟੇਜ਼ ਇੰਡੀਆ' ਨਾਮ ਦਿੱਤਾ ਹੈ। ਪ੍ਰੋਗਰਾਮ ਦਾ ਸੰਚਾਲਨ 360 ਪਲੱਸ ਵੱਲੋਂ ਕੀਤਾ ਜਾ ਰਿਹਾ ਹੈ। 

ਦੋਵੇਂ ਸੰਗਠਨ ਲਾਭ ਭਰਪੂਰ ਹਨ। ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਅਤੇ ਉਸ ਦੀ ਪ੍ਰਵਾਸੀ ਆਬਾਦੀ ਵਿਚਕਾਰ ਰਿਸ਼ਤਾ ਕਾਇਮ ਕਰਨਾ ਅਤੇ ਉਸ ਨੂੰੂ ਵਧਾਵਾ ਦੇਣਾ ਇਸ ਪ੍ਰੋਗਰਾਮ ਦਾ ਉਦੇਸ਼ ਹੈ। ਪ੍ਰੋਗਰਾਮ ਦੇ ਤਹਿਤ ਹਾਈ ਸਕੂਲ ਦੇ 8 ਵਿਦਿਆਰਥੀਆਂ ਨੂੰ ਇੰਡੀਆਸਪੋਰਾ ਵੱਲੋਂ ਪੂਰੀ ਤਰ੍ਹਾਂ ਮਦਦ ਪ੍ਰਾਪਤ ਸਕਾਲਰਸ਼ਿਪ ਦਿੱਤੀ ਜਾਵੇਗੀ। 15 ਤੋਂ 18 ਸਾਲ ਦੇ ਹਾਈ ਸਕੂਲ ਦੇ ਵਿਦਿਆਰਥੀ 21 ਜੁਲਾਈ ਤੋਂ 10 ਅਗਸਤ ਦੇ ਵਿਚਕਾਰ ਭਾਰਤ ਦਾ ਦੌਰਾ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਚੁਣੇ ਗਏ ਵਿਦਿਆਰਥੀ ਭਾਰਤ ਦੇ ਭੂਗੋਲਿਕ ਅਤੇ ਸੱਭਿਆਚਾਰਕ ਰੂਪ ਨਾਲ ਵਿਭਿੰਨਤਾ ਵਾਲੇ ਤਿੰਨ ਇਲਾਕਿਆਂ ਦਾ ਦੌਰਾ ਕਰਨਗੇ, ਜਿਸ ਵਿਚ ਨਵੀਂ ਦਿੱਲੀ, ਗੁਜਰਾਤ ਅਤੇ ਕੇਰਲ ਸ਼ਾਮਲ ਹੈ।


author

Vandana

Content Editor

Related News