ਨਿਊਯਾਰਕ ਸਬਵੇਅ ''ਚ ਘੁੰਮ ਰਿਹਾ ''ਆਦਮਕਦ'' ਚੂਹਾ, 11 ਸਾਲ ਤੋਂ ਉਡਾਏ ਲੋਕਾਂ ਦੇ ਹੋਸ਼ (ਵੀਡੀਓ)
Friday, Nov 20, 2020 - 11:46 AM (IST)
ਨਿਊਯਾਰਕ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਰੇਲਵੇ ਸਟੇਸ਼ਨ 'ਤੇ ਚੂਹੇ ਦਿਸਣਾ ਆਮ ਗੱਲ ਹੈ ਪਰ ਇਕ ਚੂਹਾ ਅਜਿਹਾ ਹੈ ਜੋ ਅੱਜ ਵੀ ਲੋਕਾਂ ਦੇ ਹੋਸ਼ ਉਡਾ ਰਿਹਾ ਹੈ। ਇਸ ਆਦਮਕਦ ਚੂਹੇ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਹੋ ਰਿਹਾ ਹੈ। ਅਸਲ ਵਿਚ ਇਹ ਕੋਈ ਅਸਲੀ ਚੂਹਾ ਨਹੀਂ ਹੈ ਸਗੋਂ ਇਕ ਕਲਾਕਾਰ ਹੈ ਅਤੇ ਟਿਕਟਾਕ 'ਤੇ ਬਣਾਇਆ ਗਿਆ ਉਸ ਦਾ ਵੀਡੀਓ ਟਵਿੱਟਰ 'ਤੇ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ।
Oh NYC is dead? Explain this pic.twitter.com/XlfuB3eO2G
— Alison Williams (@therealalisonw) November 14, 2020
Jonothon Lyons ਇਕ ਕਲਾਕਾਰ ਹਨ। ਉਹ ਚੂਹੇ ਦਾ ਵੱਡਾ ਜਿਹਾ ਮਾਸਕ ਅਤੇ ਲੰਬੀ ਜਿਹੀ ਪੂਛ ਪਹਿਨ ਕੇ ਟਰੇਨ ਵਿਚ ਦਾਖਲ ਹੋ ਜਾਂਦੇ ਹਨ। ਇਕ ਟਿਕਟਾਕ ਵੀਡੀਓ ਟਵਿੱਟਰ 'ਤੇ ਪੋਸਟ ਕੀਤਾ ਗਿਆ ਜੋ ਸੋਸ਼ਲ ਮੀਡੀਆ 'ਤੇ ਕਾਫੀ ਚਰਚਿਤ ਰਿਹਾ। ਲਿਓਨਜ਼ ਸੂਟ-ਬੂਟ ਅਤੇ ਹੱਥ ਵਿਚ ਦਸਤਾਨੇ ਪਹਿਨੇ ਰਹਿੰਦੇ ਹਨ। ਉਹ ਜ਼ਮੀਨ 'ਤੇ ਰੇਂਗਦੇ ਹੋਏ ਚੱਲਦੇ ਹਨ। ਉਹਨਾਂ ਦੇ ਇਸ ਅਵਤਾਰ ਦਾ ਨਾਮ Buddy the Rat ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ, ਦੱਖਣੀ ਆਸਟ੍ਰੇਲੀਆ 'ਚ ਲੱਗੀ ਦੁਨੀਆ ਦੀ ਸਭ ਤੋਂ ਸਖ਼ਤ ਤਾਲਾਬੰਦੀ
ਲਿਓਨਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਰੂਪ 11 ਸਾਲ ਪਹਿਲਾਂ ਤਿਆਰ ਕੀਤਾ ਸੀ। ਉਹਨਾਂ ਨੇ ਟਾਈਮਜ਼ ਸਕਵਾਇਰ 'ਤੇ ਲਿਆ ਗਿਆ ਇਕ ਵੀਡੀਓ ਯੂ-ਟਿਊਬ 'ਤੇ ਸ਼ੇਅਰ ਕੀਤਾ ਸੀ। ਉਹਨਾਂ ਨੇ ਇਕ ਸ਼ੌਰਟ ਫ਼ਿਲਮ ਦੇ ਲਈ ਬੱਡੀ ਦੇ ਨਾਲ ਸ਼ੂਟਿੰਗ ਕੀਤੀ ਸੀ। ਜਦੋਂ ਉਹ ਵਾਸ਼ਿੰਗਟਨ ਸਕਵਾਇਰ ਪਾਰਕ ਵਿਚ ਸ਼ੂਟਿੰਗ ਕਰ ਰਹੇ ਸਨ, ਉਹਨਾਂ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਲੱਗਣ ਲੱਗੀ ਸੀ। ਉਹ ਮਜ਼ਾਕ ਕਰਦੇ ਹਨ ਕਿ ਇਸ ਪਹਿਰਾਵੇ ਕਾਰਨ ਸਮਾਜਿਕ ਦੂਰੀ ਦੀ ਆਸਾਨੀ ਨਾਲ ਪਾਲਣਾ ਹੋ ਜਾਂਦੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਟੀ.ਐਲ.ਪੀ. ਮੁਖੀ ਖਾਦਿਮ ਹੁਸੈਨ ਰਿਜ਼ਵੀ ਦਾ ਲਾਹੌਰ 'ਚ ਦਿਹਾਂਤ