ਅਮਰੀਕਾ: ਬਰੁਕਲਿਨ ''ਚ ਜਾਰਜ ਫਲਾਇਡ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ

Sunday, Jun 27, 2021 - 11:09 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਨਿਊਯਾਰਕ ਦੇ ਬਰੁਕਲਿਨ ਵਿੱਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਇੱਕ ਮੂਰਤੀ ਨਾਲ ਵੀਰਵਾਰ ਦੀ ਸਵੇਰੇ ਛੇੜਛਾੜ ਕੀਤੀ ਗਈ, ਜਿਸਦਾ ਕਿ ਜੂਨੀਥ ਰੈਲੀ ਦੇ ਹਿੱਸੇ ਵਜੋਂ ਕੁਝ ਦਿਨ ਪਹਿਲਾਂ ਉਦਘਾਟਨ ਕੀਤਾ ਗਿਆ ਸੀ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨੋਸਟ੍ਰੈਂਡ ਅਤੇ ਫਲੈਟਬੱਸ਼ ਐਵੀਨਿਊਜ 'ਤੇ ਸਥਿਤ ਇਸ 6 ਫੁੱਟ ਉੱਚੀ ਮੂਰਤੀ 'ਤੇ ਕਾਲੇ ਰੰਗ ਦਾ ਛਿੜਕਾਅ ਕੀਤਾ ਗਿਆ ਹੈ। ਇਸਦੇ ਇਲਾਵਾ ਇਸ 'ਤੇ ਇੱਕ ਵੈੱਬਸਾਈਟ ਦਾ ਨਾਮ ਵੀ ਲਿਖਿਆ ਹੈ ਜੋ ਕਿ ਇੱਕ ਵਾਈਟ ਨੈਸ਼ਲਿਸਟ ਹੇਟ ਗਰੁੱਪ ਨਾਲ ਸਬੰਧਤ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ 'ਚ ਹੋਵੇਗਾ ਵਾਧਾ

ਜਾਰਜ ਫਲਾਇਡ ਜੋ ਇੱਕ ਕਾਲੇ ਮੂਲ ਦਾ ਆਦਮੀ ਸੀ, ਦੀ ਮੌਤ 25 ਮਈ, 2020 ਨੂੰ ਇੱਕ ਗੋਰੇ ਮਿਨੀਆਪੋਲਿਸ ਪੁਲਸ ਅਧਿਕਾਰੀ ਵੱਲੋਂ ਤਕਰੀਬਨ 9 ਮਿੰਟ ਤੱਕ ਗਲੇ 'ਤੇ ਗੋਡਾ ਰੱਖਣ ਕਾਰਨ ਹੋਈ ਸੀ। ਨਿਊਯਾਰਕ ਪੁਲਸ ਨੇ ਕਿਹਾ ਕਿ ਇਸ ਛੇੜਛਾੜ ਦੀ ਜਾਂਚ ਇੱਕ ਨਫ਼ਰਤੀ ਅਪਰਾਧ ਵਜੋਂ ਕੀਤੀ ਜਾਵੇਗੀ, ਅਤੇ ਪੁਲਸ ਵੱਲੋਂ ਉਸ ਸਮੇਂ ਬਰੁਕਲਿਨ ਵਿੱਚ ਬੁੱਤ ਦੇ ਖੇਤਰ ਵਿੱਚ ਘੁੰਮ ਰਹੇ ਚਾਰ ਲੋਕਾਂ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੋ ਜੋ ਕਿ ਸੀ ਸੀ ਟੀ ਵੀ ਫੁਟੇਜ ਵਿੱਚ ਨਜਰ ਆਏ ਹਨ। ਫਿਲਹਾਲ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
 


Vandana

Content Editor

Related News