ਅਮਰੀਕਾ :ਜਾਰਜ ਫਲਾਇਡ ਦੇ ਵਿਸ਼ਾਲ ਕਾਂਸੀ ਦੇ ਬੁੱਤ ਦਾ ਉਦਘਾਟਨ

Sunday, Jun 20, 2021 - 11:36 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਸਟੇਟ ਨਿਊਜਰਸੀ ਵਿੱਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਇੱਕ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ। 48 ਸਾਲਾ ਫਲਾਇਡ ਨੂੰ ਸਮਰਪਿਤ ਇਹ ਮੂਰਤੀ ਨੇਵਾਰਕ ਸ਼ਹਿਰ ਵਿੱਚ ਬੁੱਧਵਾਰ ਨੂੰ ਪਹਿਲੀ ਵਾਰ ਜਨਤਾ ਲਈ ਸਥਾਪਤ ਕੀਤੀ ਗਈ। ਜਾਰਜ ਫਲਾਇਡ ਦਾ ਪਿਛਲੇ ਸਾਲ 25 ਮਈ ਨੂੰ ਮਿਨੀਸੋਟਾ ਦੇ ਮਿਨੀਏਪੋਲਿਸ ਵਿੱਚ ਕਤਲ ਕੀਤਾ ਗਿਆ ਸੀ। ਉਸ ਦੀ ਮੌਤ ਨੇ ਵਿਸ਼ਵ ਭਰ ਵਿੱਚ ਬਲੈਕ ਲਾਈਵਜ਼ ਮੈਟਰ ਦੇ ਵਿਰੋਧ ਪ੍ਰਦਰਸ਼ਨ ਨੂੰ ਪ੍ਰੇਰਿਤ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਸਕੂਲਾਂ 'ਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਉਣ 'ਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

ਫਲਾਇਡ ਦੀ ਮੌਤ ਅਮਰੀਕੀ ਸਰਕਾਰ ਦੁਆਰਾ ਪੁਲਸ ਸੁਧਾਰ ਕਾਨੂੰਨ ਬਣਾਉਣ ਦੇ ਨਾਲ-ਨਾਲ ਅਮਰੀਕਾ ਵਿੱਚ ਨਸਲੀ ਘੱਟ ਗਿਣਤੀਆਂ ਲਈ ਬਰਾਬਰਤਾ ਵਧਾਉਣ ਦੀ ਵੀ ਮੰਗ ਕਰਦੀ ਸੀ। ਫਲਾਇਡ ਦੀ ਮੂਰਤੀ ਦਾ ਭਾਰ ਲੱਗਭਗ 700 ਪੌਂਡ (ਤਕਰੀਬਨ 317 ਕਿਲੋਗਰਾਮ) ਹੈ ਅਤੇ ਘੱਟੋ ਘੱਟ ਇੱਕ ਸਾਲ ਲਈ ਇਸ ਦੇ ਨੇਵਾਰਕ ਦੇ ਸਿਟੀ ਹਾਲ ਵਿੱਚ ਰਹਿਣ ਦੀ ਉਮੀਦ ਹੈ। ਸ਼ਹਿਰ ਦੇ ਮੇਅਰ ਰਸ ਬਰਾਕਾ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮੂਰਤੀ ਵਸਨੀਕਾਂ ਨੂੰ ਨਸਲੀ ਨਿਆਂ ਲਈ ਲੜਨ ਲਈ ਪ੍ਰੇਰਿਤ ਕਰੇਗੀ। ਇਸ ਬੁੱਤ ਨੂੰ ਲਿਓਨ ਪਿਕਨੇ ਦੁਆਰਾ ਕਮਿਸ਼ਨ ਅਤੇ ਕਲਾਕਾਰ ਸਟੈਨਲੇ ਵਾਟਸ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਬੱਸ ਅਤੇ ਗੱਡੀ ਦੀ ਟੱਕਰ, 11 ਲੋਕ ਜ਼ਖਮੀ


Vandana

Content Editor

Related News