ਵੈਕਸੀਨ ਲਗਵਾਉਣ ਮਗਰੋਂ ਅਮਰੀਕਾ ਦੇ ''ਬਜ਼ੁਰਗ'' ਪਿਆਰ ਦੀ ਤਲਾਸ਼ ''ਚ ਜੁਟੇ
Tuesday, May 04, 2021 - 05:07 PM (IST)
ਵਾਸ਼ਿੰਗਟਨ (ਬਿਊਰੋ) :ਅਮਰੀਕਾ ਵਿਚ ਇਕੱਲੇ ਰਹਿਣ ਵਾਲੇ ਬਜ਼ੁਰਗ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਮਗਰੋਂ ਹੁਣ ਪਿਆਰ ਲੱਭਣ ਵਿਚ ਜੁਟ ਗਏ ਹਨ। ਹੁਣ ਉਹ ਖੁਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਰਹੇ ਹਨ।ਅਸਲ ਵਿਚ ਮਹਾਮਾਰੀ ਕਾਰਨ ਪਿਛਲੇ ਸਾਲ ਇਹ ਬਜ਼ੁਰਗ ਘਰ ਵਿਚ ਇਕੱਲੇ ਰਹਿਣ ਲਈ ਮਜਬੂਰ ਹੋ ਗਏ ਸਨ। ਇਕੱਲੇਪਨ ਦੌਰਾਨ ਉਹਨਾਂ ਨੂੰ ਅਹਿਸਾਸ ਹੋਇਆ ਕਿ ਜੀਵਨ ਵਿਚ ਇਕ ਪਾਰਟਨਰ ਦੀ ਕਿੰਨੀ ਲੋੜ ਹੁੰਦੀ ਹੈ।
ਦੱਖਣੀ ਅਮਰੀਕਾ ਵਿਚ ਰਹਿਣ ਵਾਲੇ 60 ਸਾਲ ਦੇ ਸਟੀਫਨ ਪਾਸਕੀ ਨੇ 4270 ਕਿਲੋਮੀਟਰ ਦੀ ਦੂਰੀ ਤੈਅ ਕੇ ਕੈਲੀਫੋਰਨੀਆ ਵਿਚ ਰਹਿ ਰਹੀ 57 ਸਾਲਾ ਦੀ ਮਿਸਲੇਂਜ ਨਾਲ 3 ਅਪ੍ਰੈਲ ਨਾਲ ਵਿਆਹ ਰਚਾਇਆ। ਅਮਰੀਕਾ ਵਿਚ 65 ਸਾਲ ਦੇ 80 ਫੀਸਦੀ ਬਜ਼ੁਰਗਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਹੁਣ ਜਦਕਿ ਹਾਲਾਤ ਸਧਾਰਨ ਹੋ ਰਹੇ ਹਨ, ਇਕੱਲੇ ਰਹਿਣ ਵਾਲੇ ਬਜ਼ੁਰਗ ਆਪਣੇ ਤਣਾਅ ਨੂੰ ਘੱਟ ਕਰਨ ਲਈ ਜਲਦੀ ਤੋਂ ਜਲਦੀ ਜੀਵਨਸਾਥੀ ਪਾਉਣਾ ਚਾਹੁੰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਲਾਸੀਓ ਸੂਬੇ ਦੇ ਕਿਸੇ ਵੀ ਭਾਰਤੀ 'ਚ ਨਹੀ ਮਿਲਿਆ “ਵੇਰੀਅਨਤੇ ਇੰਦੀਆਨਾ” ਦਾ ਕੋਈ ਕੇਸ
ਅਮਰੀਕਾ ਵਿਚ ਇਹਨੀਂ ਦਿਨੀਂ ਡੇਟਿੰਗ ਸਾਈਟਾਂ ਵਿਚ ਵੀ ਬਜ਼ੁਰਗਾਂ ਦੀ ਗਿਣਤੀ 15 ਫੀਸਦੀ ਤੱਕ ਵਧੀ ਹੈ। 64 ਸਾਲ ਦੀ ਅਧਿਆਪਿਕਾ ਕੈਥਰਿਨ ਪਾਮਰ 8 ਅਪ੍ਰੈਲ ਨੂੰ ਦੂਜੀ ਖੁਰਾਕ ਲਗਵਾ ਚੁੱਕੀ ਹੈ। ਉਹ ਹਰੇਕ ਸ਼ਨੀਵਾਰ ਨੂੰ ਡੇਟਿੰਗ 'ਤੇ ਮਾਸਕ ਲਗਾ ਕੇ ਜਾਂਦੀ ਹੈ ਅਤੇ ਸਮਾਜਿਕ ਦੂਰੀ ਦਾ ਵੀ ਪੂਰਾ ਖਿਆਲ ਰੱਖਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਪਿਆਰ ਪਾਉਣ ਦਾ ਇਕ ਵਾਰ ਫਿਰ ਮੌਕਾ ਦਿੱਤਾ ਹੈ ਤਾਂ ਸਮਾਂ ਨਹੀਂ ਗਵਾਉਣਾ ਚਾਹੀਦਾ। ਜਦੋਂ ਤੁਹਾਡਾ ਪਾਰਟਨਰ ਨਾ ਹੋਵੇ ਤਾਂ ਇੰਝ ਲੱਗਦਾ ਹੈ ਜਿਵੇਂ ਜ਼ਿੰਦਗੀ ਕਿੰਨੀ ਛੋਟੀ ਹੋ ਗਈ ਹੈ। ਮੈਂ ਦੁਬਾਰਾ ਅਜਿਹਾ ਤਣਾਅਭਰਪੂਰ ਅਹਿਸਾਸ ਨਹੀਂ ਝੱਲ ਸਕਦੀ, ਇਸ ਲਈ ਜਲਦ ਇਕ ਸਾਥੀ ਦੀ ਤਲਾਸ਼ ਵਿਚ ਲੱਗੀ ਹਾਂ।
ਇਸੇ ਤਰ੍ਹਾ ਕੈਲੀਫੋਰਨੀਆ ਵਿਚ ਰਹਿਣ ਵਾਲੀ ਗ੍ਰਾਫਿਕ ਡਿਜ਼ਾਈਨਰ ਮਿਸ ਲੇਂਜ ਨੇ ਕਿਹਾ ਕਿ ਜਦੋਂ ਤਾਲਾਬੰਦੀ ਲੱਗੀ ਤਾਂ ਮੈਂ ਆਪਣੇ ਪਿਤਾ ਨਾਲ ਫਿਲਾਡੇਲਫੀਆ ਵਿਚ ਸੀ। ਉਹ ਅਲਜ਼ਾਈਮਰ ਦੀ ਬੀਮਾਰੀ ਨਾਲ ਪੀੜਤ ਹਨ।ਵਾਪਸ ਪਰਤੀ ਤਾਂ ਲੱਗਾ ਕਿ ਅੱਗੇ ਜ਼ਿੰਦਗੀ ਇਕੱਲੇ ਬਿਤਾਉਣੀ ਸੌਖੀ ਨਹੀਂ ਹੈ। ਤਾਂ ਹੀ ਡੇਟਿੰਗ ਸਾਈਟ 'ਤੇ ਮੈਂ ਆਪਣੀ ਪਸੰਦ ਦਾ ਪ੍ਰਸਤਾਵ ਦੇਖਿਆ। ਇਹ ਸਟੀਫਨ ਪਾਸਕੀ ਦਾ ਸੀ।ਗੱਲ ਵਧੀ ਅਤੇ ਅਸੀਂ ਇਕ-ਦੂਜੇ ਦੇ ਹੋ ਗਏ। ਮੇਰੇ ਲਈ ਬੋਲੀ-ਭਾਸ਼ਾ ਜਾਂ ਰੰਗਤ ਕੋਈ ਮਾਇਨੇ ਨਹੀਂ ਰੱਖਦੀ ਸੀ ਪਰ ਸਟੀਫਨ ਮੇਰੇ ਲਈ ਇੰਨੀ ਦੂਰ ਦਾ ਸਫਰ ਤੈਅ ਕਰ ਕੇ ਉਹ ਵੀ ਆਪਣਾ ਸਭ ਕੁਝ ਛੱਡ ਕੇ ਸਾਥ ਨਿਭਾਉਣ ਆਏ, ਇਹ ਮੈਨੂੰ ਸਭ ਤੋਂ ਚੰਗਾ ਲੱਗਾ। 82 ਸਾਲ ਦੇ ਜਿਮ ਬ੍ਰਾਇਨ, 63 ਸਾਲ ਦੀ ਐਨ ਮਾਸ ਸਮੇਤ ਕਈ ਬਜ਼ੁਰਗ ਹਨ, ਜੋ ਇਕੱਲਾਪਨ ਨਹੀਂ ਚਾਹੁੰਦੇ। ਕਾਰੇਨੇਗੀ ਮੇਲਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਫ ਗਲਕ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਦੌਰ ਵਿਚ ਬਜ਼ੁਰਗਾਂ ਨੇ ਹੀ ਸਭ ਤੋਂ ਵੱਧ ਤਣਾਅ ਅਤੇ ਇਕੱਲਾਪਨ ਮਹਿਸੂਸ ਕੀਤਾ ਹੈ ਪਰ ਵੈਕਸੀਨ ਲੱਗ ਜਾਣ ਮਗਰੋਂ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਵਿਚ ਜਿਉਣ ਦੀ ਇੱਛਾ ਮਜ਼ਬੂਤ ਹੋਈ ਹੈ। ਇਹ ਅਸਲ ਵਿਚ ਚੰਗਾ ਸੰਦੇਸ਼ ਹੈ।