ਅਮਰੀਕਾ : ਕੋਰੋਨਾ ਕੇਸਾਂ ’ਚ ਵਾਧੇ ਕਾਰਨ ਇਸ ਹਸਪਤਾਲ ਨੇ ਖੋਲ੍ਹਿਆ 6ਵਾਂ ਕੋਰੋਨਾ ਵਾਰਡ

Wednesday, Jul 14, 2021 - 12:31 AM (IST)

ਅਮਰੀਕਾ : ਕੋਰੋਨਾ ਕੇਸਾਂ ’ਚ ਵਾਧੇ ਕਾਰਨ ਇਸ ਹਸਪਤਾਲ ਨੇ ਖੋਲ੍ਹਿਆ 6ਵਾਂ ਕੋਰੋਨਾ ਵਾਰਡ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸ਼ਹਿਰ ਸਪਰਿੰਗਫੀਲਡ (ਮਿਜ਼ੂਰੀ) ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਹੋ ਰਹੇ ਵਾਧੇ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਸ਼ਹਿਰ ਦੇ ਇੱਕ ਹਸਪਤਾਲ ਨੂੰ 6ਵਾਂ ਕੋਰੋਨਾ ਵਾਰਡ ਖੋਲ੍ਹਣਾ ਪਿਆ ਹੈ। ਇਸ ਤੋਂ ਇਲਾਵਾ ਸੇਂਟ ਲੂਈਸ ਕਾਉਂਟੀ ਅਤੇ ਕੰਸਾਸ ਸਿਟੀ ਦੇ ਸਿਹਤ ਅਧਿਕਾਰੀ ਵੀ ਤੇਜ਼ੀ ਨਾਲ ਵਾਇਰਸ ਦੇ ਵਾਧੇ ਬਾਰੇ ਚੇਤਾਵਨੀ ਦੇ ਰਹੇ ਹਨ। ਸਪਰਿੰਗਫੀਲਡ ਦੇ ਮਰਸੀ ਹਸਪਤਾਲ ’ਚ ਪਿਛਲੇ ਸਾਲ ਮਹਾਮਾਰੀ ਦੇ ਸਿਖਰ ਦੌਰਾਨ ਸਿਰਫ ਪੰਜ ਵਾਰਡਾਂ ਦੀ ਜ਼ਰੂਰਤ ਪਈ ਸੀ ਪਰ ਹੁਣ ਹਸਪਤਾਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਇਸ ਨੇ ਆਪਣਾ ਛੇਵਾਂ ਕੋਵਿਡ-19 ਵਾਰਡ ਖੋਲ੍ਹਿਆ ਹੈ।

ਇਹ ਵੀ ਪੜ੍ਹੋ : ਅਮਰੀਕੀ ਸਿਹਤ ਸੰਸਥਾ ਨੇ ‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਲੈ ਕੇ ਦਿੱਤੀ ਵੱਡੀ ਚੇਤਾਵਨੀ

ਹਸਪਤਾਲ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਏਰਿਕ ਫਰੈਡਰਿਕ ਨੇ ਦੱਸਿਆ ਕਿ ਹਸਪਤਾਲ ਐਤਵਾਰ ਤੱਕ 133 ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਸਿਹਤ ਮਾਹਿਰਾਂ ਨੇ ਵਾਇਰਸ ਦੇ ਮਾਮਲਿਆਂ ’ਚ ਹੋਏ ਵਾਧੇ ਲਈ ਡੈਲਟਾ ਵੇਰੀਐਂਟ ਨੂੰ ਜ਼ਿੰਮੇਵਾਰ ਠਹਿਰਾਇਆ, ਜੋ ਵਾਇਰਸ ਦੇ  ਪਿਛਲੇ ਰੂਪਾਂ ਨਾਲੋਂ ਵਧੇਰੇ ਛੂਤਕਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਉਣ ਵਾਲੇ ਹਫ਼ਤਿਆਂ ’ਚ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮੌਤਾਂ ’ਚ ਵਾਧੇ ਦੀ ਭਵਿੱਖਬਾਣੀ ਕਰਦਿਆਂ ਵਸਨੀਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।


author

Manoj

Content Editor

Related News