ਟਰੰਪ ਦਾ ਅਮਰੀਕੀ ਲੋਕਾਂ ਨੂੰ ਸੰਦੇਸ਼- ''ਹਮੇਸ਼ਾ ਸੁਰੱਖਿਅਤ ਰਹੋ''

Wednesday, May 27, 2020 - 02:32 PM (IST)

ਟਰੰਪ ਦਾ ਅਮਰੀਕੀ ਲੋਕਾਂ ਨੂੰ ਸੰਦੇਸ਼- ''ਹਮੇਸ਼ਾ ਸੁਰੱਖਿਅਤ ਰਹੋ''

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਲੋਕਾਂ ਲਈ ਇਕ ਸੰਦੇਸ਼ ਜਾਰੀ ਕੀਤਾ ਹੈ। ਅਸਲ ਵਿਚ ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਲਾਗੂ ਸਮਾਜਿਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਿਦਆਂ ਯਾਦਗਾਰੀ ਦਿਵਸ ਦੇ ਮੌਕੇ ਬੀਚਾਂ ਅਤੇ ਜਨਤਕ ਸਥਾਨਾਂ 'ਤੇ ਇਕੱਠੇ ਹੋਣ ਵਾਲੇ ਲੋਕਾਂ ਨੂੰ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਹਮੇਸ਼ਾ ਸੁਰੱਖਿਅਤ ਰਹੋ। 

ਪੜ੍ਹੋ ਇਹ ਅਹਿਮ ਖਬਰ- ਦੁਨੀਆ ਭਰ ਦੇ ਬੱਚੇ ਕੋਰੋਨਾਵਾਇਰਸ ਸਬੰਧੀ ਬਣਾ ਰਹੇ ਹਨ ਵੱਖ-ਵੱਖ ਯਾਦਾਂ 

ਰੋਜ਼ ਗਾਰਡਨ ਵਿਚ ਅਤੇ ਹੋਰ ਸਥਾਨਾਂ 'ਤੇ ਇਕੱਠੀ ਹੋਈ ਭੀੜ ਦੀ ਤਸਵੀਰਾਂ ਟੀਵੀ ਚੈਨਲਾਂ 'ਤੇ ਪ੍ਰਸਾਰਿਤ ਹੋ ਰਹੀਆਂ ਹਨ ਪਰ ਰਾਸ਼ਟਰਪਤੀ ਨੇ ਇਸ ਦੀ ਆਲੋਚਨਾ ਨਹੀਂ ਕੀਤੀ। ਉਹਨਾਂ ਨੇ ਕਿਹਾ,''ਅਸੀ ਖੋਲ੍ਹ ਰਹੇ ਹਾਂ ਪਰ ਤੁਸੀਂ ਸੁਰੱਖਿਅਤ ਰਹਿਣਾ ਚਾਹੋਗੇ।'' ਟਰੰਪ ਨੇ ਮੰਗਲਵਾਰ ਨੂੰ ਬਿਨਾਂ ਕੁਝ ਜ਼ਿਆਦਾ ਦੱਸਦਿਆਂ ਕਿਹਾ ਕਿ ਉਹ ਚਰਚ ਅਤੇ ਦੇਸ਼ ਦੇ ਹੋਰ ਪ੍ਰਾਰਥਨਾ ਘਰਾਂ ਨੂੰ ਮੁੜ ਖੋਲ੍ਹਣ ਲਈ ਗਵਰਨਰਾਂ ਨੂੰ ਮਜਬੂਰ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਉਹ ਖੇਡ ਕਰਨ ਵਾਲੇ ਗਵਰਨਰਾਂ ਨੂੰ ਕਾਬੂ ਵਿਚ ਕਰਨਗੇ। ਉਹਨਾਂ ਨੇ ਇਹ ਵੀ ਕਿਹਾ,''ਪਾਦਰੀ, ਯਹੂਦੀ ਧਾਰਮਿਕ ਗੁਰੂ ਅਤੇ ਇਮਾਮ ਨਹੀਂ ਚਾਹੁਣਗੇ ਕਿ ਕੋਈ ਬੀਮਾਰ ਪਵੇ।''


author

Vandana

Content Editor

Related News