ਕੋਰੋਨਾ ਨਾਲ ਅਮਰੀਕਾ ਦਾ ਬੁਰਾ ਹਾਲ, ਟਰੰਪ ਗੋਲਫ ਖੇਡਣ ''ਚ ਮਸਤ, ਬਿਡੇਨ ਨੇ ਵਿੰਨ੍ਹਿਆ ਨਿਸ਼ਾਨਾ

05/24/2020 6:01:54 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕੰਮਾਂ ਅਤੇ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਟਰੰਪ ਆਪਣੇ ਪਸੰਦੀਦਾ ਖੇਡ ਗੋਲਫ ਖੇਡਣ ਕਾਰਨ ਸੁਰਖੀਆਂ ਵਿਚ ਹਨ। ਮਾਰਚ ਵਿਚ ਵ੍ਹਾਈਟ ਹਾਊਸ ਵੱਲੋਂ ਕੋਰੋਨਾਵਾਇਰਸ 'ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤੇ ਜਾਣ ਦੇ ਬਾਅਦ ਟਰੰਪ ਸ਼ਨੀਵਾਰ ਨੂੰ ਪਹਿਲੀ ਵਾਰ ਗੋਲਫ ਆਊਟਿੰਗ 'ਤੇ ਗਏ। ਵਾਸ਼ਿੰਗਟਨ ਕਲੱਬ ਵਿਚ ਜਾ ਕੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸਥਿਤੀਆਂ ਹੁਣ ਸਧਾਰਨ ਹਨ। ਟਰੰਪ ਦੀ ਮੋਟਰਸਾਈਕਲ ਉਹਨਾਂ ਨੂੰ ਵ੍ਹਾਈਟ ਹਾਊਸ ਤੋਂ ਟਰੰਪ ਨੈਸ਼ਨਲ ਗੋਲਫ ਕਲੱਬ ਲੈ ਗਈ ਅਤੇ ਇਸ ਦੌਰਾਨ ਉਹਨਾਂ ਨੇ ਇਕ ਸਫੇਦ ਟੋਪੀ ਅਤੇ ਸਫੇਦ ਪੋਲੋ ਸ਼ਰਟ ਪਾਈ ਹੋਈ ਸੀ।

PunjabKesari

8 ਮਾਰਚ ਦੇ ਬਾਅਦ ਤੋਂ ਗੋਲਫ ਪ੍ਰਾਪਰਟੀ ਵਿਚ ਉਹਨਾਂ ਦਾ ਇਹ ਪਹਿਲਾ ਮੌਕਾ ਸੀ ਜਦੋਂ ਉਹਨਾਂ ਨੇ ਵੈਸਟ ਪਾਮ ਬੀਚ, ਫਲੋਰੀਡਾ ਵਿਚ ਆਪਣੇ ਕਲੱਬ ਦਾ ਦੌਰਾ ਕੀਤਾ। ਇਹ ਹਫਤੇ ਦਾ ਉਹੀ ਅਖੀਰ ਸੀ ਜਦੋਂ ਉਹ ਆਪਣੇ ਮਾਰ-ਏ-ਲਾਗੋ ਰਿਟ੍ਰੀਟ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੂੰ ਮਿਲੇ ਸਨ, ਜਿਹਨਾਂ ਦੇ ਪ੍ਰੈੱਸ ਸਕੱਤਰ ਬਾਅਦ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ ਅਤੇ ਉਹਨਾਂ ਦਾ ਟੈਸਟ ਸਕਰਾਤਮਕ ਆਇਆ ਸੀ। ਵ੍ਹਾਈਟ ਹਾਊਸ ਦੇ ਕੁਝ ਕਰਮਚਾਰੀ ਦੋ ਪ੍ਰੈੱਸ ਸਹਿਯੋਗੀ ਦੇ ਸੰਪਰਕ ਵਿਚ ਸਨ ਉਹਨਾਂ ਨੂੰ ਕੁਆਰੰਟੀਨ ਵਿਚ ਭੇਜ ਦਿੱਤਾ ਗਿਆ ਸੀ। ਭਾਵੇਂਕਿ ਉਹਨਾਂ ਵਿਚੋਂ ਕੋਈ ਵੀ ਕੋਰੋਨਾ ਪੀੜਤ ਨਹੀਂ ਸੀ।

PunjabKesari

13 ਮਾਰਚ ਨੂੰ ਟਰੰਪ ਨੇ ਇਕ ਐਲਾਨ ਕਰਦਿਆਂ ਇਸ ਮਹਾਮਾਰੀ ਨੂੰ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕੀਤਾ ਸੀ। ਅਮਰੀਕਾ ਨੇ 20 ਜਨਵਰੀ ਨੂੰ ਵਾਸ਼ਿੰਗਟਨ ਰਾਜ ਵਿਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪਛਾਣ ਕੀਤੀ ਸੀ। ਟਰੰਪ ਇਸ ਵਿਚਾਰ ਨੂੰ ਵਧਾਵਾ ਦੇਣ ਲਈ ਉਤਸ਼ਾਹਿਤ ਹਨ ਕਿ ਸੰਯੁਕਤ ਰਾਜ ਅਮਰੀਕਾ ਸਧਾਰਨ ਦਿਸ਼ਾ ਵੱਲ ਪਰਤ ਰਿਹਾ ਹੈ। ਭਾਵੇਂਕਿ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਅੰਕੜਾ 1 ਲੱਖ ਦੇ ਪਾਰ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- NYT ਨੇ ਫਰੰਟ ਪੇਜ 'ਤੇ ਅਮਰੀਕਾ ਦੇ ਕੋਰੋਨਾ ਮ੍ਰਿਤਕਾਂ ਦੀ ਸੂਚੀ ਛਾਪ ਕੇ ਦਿੱਤੀ ਸ਼ਰਧਾਂਜਲੀ

ਟਰੰਪ ਨੇ ਕੋਰੋਨਾਵਾਇਰਸ ਟਾਸਕ ਫੋਰਸ ਦੇ ਕੋਆਰਡੀਨੇਟਰ ਡੇਬੋਰਾਹ ਬੀਰਕਸ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਨੂੰ ਬ੍ਰੀਫਿੰਗ ਵਿਚ ਦੱਸਿਆ ਕਿ ਇਸ ਮੈਮੋਰੀਅਲ ਡੇਅ ਵੀਕੈਂਡ 'ਤੇ ਅਮਰੀਕੀਆਂ ਨੂੰ ਘਰੋਂ ਬਾਹਰ ਹੋਣਾ ਚਾਹੀਦਾ ਹੈ। ਗੋਲਫ ਖੇਡਣਾ ਚਾਹੀਦਾ ਹੈ, ਟੈਨਿਸ ਖੇਡਣਾ ਚਾਹੀਦਾ ਹੈ, ਸਮੁੰਦਰ ਤੱਟ 'ਤੇ ਜਾਣਾ ਚਾਹੀਦਾ ਹੈ ਪਰ 6 ਫੁੱਟ ਦੀ ਦੂਰੀ ਤੋਂ। ਉੱਧਰ ਪ੍ਰਾਇਮਰੀ ਚੋਣਾਂ ਵਿਚ ਜਿੱਤ ਦੇ ਬਾਅਦ ਡੈਮੋਕ੍ਰੈਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਜੋ ਬਿਡੇਨ ਨੇ ਇਕ ਟਵੀਟ ਜ਼ਰੀਏ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ 1 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਅਤੇ ਟਰੰਪ ਗੋਲਫ ਖੇਡ ਕੇ ਦਿਨ ਬਿਤਾ ਰਹੇ ਹਨ। 

 


Vandana

Content Editor

Related News