ਨੌਕਰੀ ਲੱਭਣ ਲਈ ਸ਼ਖਸ ਨੇ ਚੁਣਿਆ ਅਨੋਖਾ ਤਰੀਕਾ, ਹੁਣ ਮਿਲੇ 200 ਕੰਪਨੀਆਂ ਤੋਂ ਆਫਰ

Monday, Jul 30, 2018 - 12:43 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਸਿਲੀਕਾਨ ਵੈਲੀ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਨੌਕਰੀ ਲੱਭਣ ਦਾ  ਵੱਖਰਾ ਹੀ ਤਰੀਕਾ ਚੁਣਿਆ। ਇਸ ਲਈ 26 ਸਾਲਾ ਵੈੱਬ ਡਿਵੈਲਪਰ ਡੇਵਿਡ ਕਾਸਰੇਜ਼ ਨੇ ਸੜਕਾਂ 'ਤੇ ਆਪਣਾ ਬਾਇਓਡਾਟਾ ਵੰਡਣਾ ਸ਼ੁਰੂ ਕਰ ਦਿੱਤਾ। ਲੋਕ ਉਸ ਨੂੰ ਭਿਖਾਰੀ ਨਾ ਸਮਝਣ ਇਸ ਲਈ ਡੇਵਿਡ ਨੇ ਆਪਣੇ ਹੱਥ ਵਿਚ ਇਕ ਤਖਤੀ ਫੜ ਲਈ। ਇਸ ਤਖਤੀ 'ਤੇ ਲਿਖਿਆ ਸੀ- 'ਬੇਘਰ ਪਰ ਸਫਲਤਾ ਦਾ ਭੁੱਖਾ। ਕ੍ਰਿਪਾ ਕਰ ਕੇ ਬਾਇਓਡਾਟਾ ਲੈ ਲਓ'। ਇਕ ਮਹਿਲਾ ਨੇ ਬਾਇਓਡਾਟਾ ਦੇ ਨਾਲ ਉਸ ਦੀ ਤਸਵੀਰ ਨੂੰ ਟਵਿੱਟਰ 'ਤੇ ਪੋਸਟ ਕਰ ਦਿੱਤਾ, ਜੋ ਵਾਇਰਲ ਹੋ ਗਈ। ਇਸ ਮਗਰੋਂ ਉਸ ਨੂੰ ਗੂਗਲ, ਨੈੱਟਫਲਿਕਸ ਅਤੇ ਲਿੰਕਡਈਨ ਸਮੇਤ ਕਰੀਬ 200 ਕੰਪਨੀਆਂ ਨੇ ਨੌਕਰੀ ਦੇਣ ਲਈ ਫੋਨ ਆਏ।

PunjabKesari
ਅਸਲ ਵਿਚ ਨੌਕਰੀ ਲੱਭਦੇ-ਲੱਭਦੇ ਡੇਵਿਡ ਦੇ ਸਾਰੇ ਪੈਸੇ ਖਰਚ ਹੋ ਗਏ ਸਨ। ਉਹ ਖਾਲੀ ਹੱਥ ਘਰ ਵਾਪਸ ਨਹੀਂ ਜਾਣਾ ਚਾਹੁੰਦਾ ਸੀ। ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸਿਲੀਕਾਨ ਵੈਲੀ ਦੀਆਂ ਗਲੀਆਂ ਵਿਚ ਬਾਇਓਡਾਟਾ ਵੰਡਣਾ ਸ਼ੁਰੂ ਕਰ ਦਿੱਤਾ। ਜੈਸਮੀਨ ਸਕਾਫੀਲਡ ਨਾਮ ਦੀ ਔਰਤ ਨੇ ਉਸ ਨੂੰ ਦੇਖਿਆ। ਉਸ ਨੇ ਟਵਿੱਟਰ 'ਤੇ ਡੇਵਿਡ ਦੀ ਤਸਵੀਰ ਪੋਸਟ ਕੀਤੀ। ਇਸ ਮਗਰੋਂ ਡੇਵਿਡ ਨੂੰ ਨੌਕਰੀ ਦਵਾਉਣ ਲਈ ਕੁਝ ਲੋਕਾਂ ਨੇ 'Get David a job' (ਡੇਵਿਡ ਨੂੰ ਨੌਕਰੀ ਦਵਾਓ) ਹੈਸ਼ਟੈਗ ਸ਼ੁਰੂ ਕਰ ਦਿੱਤਾ। ਡੇਵਿਡ ਨੂੰ ਨੌਕਰੀ ਦੇਣ ਲਈ ਕਈ ਲੋਕਾਂ ਨੇ ਜੈਮਮੀਨ ਨਾਲ ਵੀ ਸੰਪਰਕ ਕੀਤਾ। ਪਰ ਹੁਣ ਉਸ ਦਾ ਕਹਿਣਾ ਹੈ ਕਿ ਡੇਵਿਡ ਕੋਲ ਪਹਿਲਾਂ ਹੀ ਨੌਕਰੀ ਦੇ ਕਾਫੀ ਆਫਰ ਆ ਚੁੱਕੇ ਹਨ। ਇੱਥੇ ਦੱਸਣਯੋਗ ਹੈ ਕਿ ਡੇਵਿਡ ਨੇ ਟੈਕਸਾਸ ਦੀ ਇਕ ਯੂਨੀਵਰਸਿਟੀ ਤੋਂ ਮੈਨੇਜਮੈਂਟ ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਸਾਲ 2014 ਤੋਂ ਸਾਲ 2017 ਤੱਕ ਜਨਰਲ ਮੋਟਾਰਸ ਦੇ ਨਾਲ ਕੰਮ ਕੀਤਾ ਪਰ ਉਥੋਂ ਡੇਵਿਡ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।


Related News