ਅਮਰੀਕਾ : ਮਿਨਿਆਪੋਲਿਸ ਅਤੇ ਸੈਂਟ ਪਾਲ ''ਚੋਂ ਹਟਿਆ ਕਰਫਿਊ

06/06/2020 12:58:14 PM

ਮਿਨਿਆਪੋਲਿਸ- ਮਿਨਿਆਪੋਲਿਸ ਵਿਚ ਗੋਰੇ ਪੁਲਸ ਅਧਿਕਾਰੀ ਹੱਥੋਂ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਦੇ ਕਤਲ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਲਗਾਏ ਗਏ ਕਰਫਿਊ ਨੂੰ ਸ਼ੁੱਕਰਵਾਰ ਰਾਤ ਹਟਾ ਲਿਆ ਗਿਆ। ਸੂਬਾ ਹੁਣ ਫੌਜ ਅਤੇ ਨੈਸ਼ਨਲ ਗਾਰਡ ਦੇ ਮੈਂਬਰਾਂ ਨੂੰ ਵਾਪਸ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
 
ਫਲਾਇਡ ਨੂੰ ਹਿਰਾਸਤ ਵਿਚ ਲਏ ਜਾਣ ਅਤੇ ਪੁਲਸ ਹਿਰਾਸਤ ਵਿਚ ਉਸ ਦੀ ਮੌਤ ਦੇ ਬਾਅਦ ਮਿਨਿਆਪੋਲਿਸ ਅਤੇ ਸੈਂਟ ਪਾਲ ਵਿਚ ਪਿਛਲੇ ਹਫਤੇ ਦੇ ਅਖੀਰ ਵਿਚ ਹਿੰਸਕ ਪ੍ਰਦਰਸ਼ਨ ਹੋਏ ਸਨ ਅਤੇ ਗੁੱਸੇ ਵਿਚ ਲੋਕਾਂ ਨੇ ਤੋੜ-ਭੰਨ੍ਹ ਵੀ ਕੀਤੀ ਸੀ। ਪੂਰੇ ਦੇਸ਼ ਵਿਚ ਅਤੇ ਇੱਥੋਂ ਤੱਕ ਕਿ ਕਈ ਹੋਰ ਦੇਸ਼ਾਂ ਵਿਚ ਫਲਾਇਡ ਦੇ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਹੋਈ। ਮਿਨਿਆਪੋਲਿਸ ਅਤੇ ਸੈਂਟ ਪਾਲ ਵਿਚ ਕੁਝ ਦਿਨਾਂ ਤੋਂ ਸ਼ਾਂਤੀਪੂਰਣ ਪ੍ਰਦਰਸ਼ਨ ਚੱਲ ਰਹੇ ਹਨ। 

ਗਵਰਨਰ ਟਿਮ ਵਾਲਜ ਨੇ ਸ਼ਾਂਤੀਪੂਰਣ ਪ੍ਰਦਰਸ਼ਨਾਂ ਨੂੰ ਮਿਨਿਆਪੋਲਿਸ ਪੁਲਸ ਵਿਭਾਗ ਵਿਚ ਤੇਜ਼ੀ ਨਾਲ ਬਦਲਾਅ ਲਿਆਉਣ ਦਾ ਮਾਣ ਦਿੱਤਾ। ਸ਼ੁੱਕਰਵਾਰ ਨੂੰ ਵਿਭਾਗ ਵਿਚ ਨਾਗਰਿਕ ਅਧਿਕਾਰਾਂ ਦੀ ਜਾਂਚ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਫਲਾਇਡ ਨੂੰ 25 ਮਈ ਨੂੰ ਇਕ ਗੋਰੇ ਪੁਲਸ ਅਧਿਕਾਰੀ ਨੇ ਹੱਥਕੜੀ ਲਗਾ ਕੇ ਜ਼ਮੀਨ 'ਤੇ ਸੁੱਟਿਆ ਸੀ ਤੇ ਆਪਣੇ ਗੋਡੇ ਨਾਲ ਉਸ ਦੀ ਗਰਦਨ ਨੂੰ ਤਦ ਤੱਕ ਦਬਾ ਕੇ ਰੱਖਿਆ ਜਦ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇਕ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ। ਇਸ ਮਗਰੋਂ ਲੋਕਾਂ ਨੇ ਨਿਆਂ ਦੀ ਮੰਗ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। 


Lalita Mam

Content Editor

Related News