ਕੋਵਿਡ-19 ਨੇ ਅਮਰੀਕਾ ਨੂੰ ਦਿੱਤਾ 9/11 ਤੋਂ ਵੱਡਾ ਦਰਦ

04/08/2020 5:11:05 PM

ਵਾਸ਼ਿੰਗਟਨ (ਬਿਊਰੋ): ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਵਿਡ-19 ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਜਾਨਲੇਵਾ ਵਾਇਰਸ ਦੇ ਇਨਫੈਕਸ਼ਨ ਨਾਲ ਦੁਨੀਆ ਭਰ ਵਿਚ ਕੁੱਲ 1,447,513 ਲੋਕ ਇਨਫੈਕਟਿਡ ਹਨ ਜਦਕਿ 83,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਵਿਚ ਕੋਰੋਨਾਵਾਇਰਸ ਨਾਲ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਨਿਊਯਾਰਕ ਸ਼ਹਿਰ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਮੰਗਲਵਾਰ ਨੂੰ 3,200 ਤੋਂ ਵਧੇਰੇ ਹੋ ਗਈ ਜੋ 9/11 ਦੇ ਵਰਲਡ ਟਰੈਡ ਸੈਂਟਰ 'ਤੇ ਹੋਏ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਹੈ।

9/11 ਤੋਂ ਵੀ ਵੱਡਾ ਦਰਦ ਦੇ ਗਿਆ ਕੋਰੋਨਾ
ਅਸਲ ਵਿਚ ਕੋਵਿਡ-19 ਨਾਲ ਨਿਊਯਾਰਕ ਸ਼ਹਿਰ ਵਿਚ 3,200 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਅਮਰੀਕੀ ਧਰਤੀ 'ਤੇ ਹੋਏ ਸਭ ਤੋਂ ਭਿਆਨਕ ਅੱਤਵਾਦੀ 9/11 ਹਮਲੇ ਵਿਚ ਸ਼ਹਿਰ ਦੇ 2,753 ਲੋਕ ਅਤੇ ਤਕਰੀਬਨ 3000 ਲੋਕ ਮਾਰੇ ਗਏ ਸਨ। 11 ਸਤੰਬਰ, 2001 ਨੂੰ ਅੱਤਵਾਦੀਆਂ ਨੇ ਜਹਾਜ਼ਾਂ ਨੂੰ ਅਗਵਾ ਕਰਕੇ ਉਹਨਾਂ ਨੂੰ ਪੇਂਟਾਗਨ ਦੇ ਦੋ ਟਾਵਰਾਂ ਨਾਲ ਟਕਰਾ ਦਿੱਤਾ ਸੀ ਅਤੇ ਇਕ ਜਹਾਜ਼ ਪੈਨਸਿਲਵੇਨੀਆ ਦੇ ਇਕ ਖੇਤਰ ਵਿਚ ਡਿੱਗਿਆ ਸੀ। ਇਹਨਾਂ ਅੰਕੜਿਆਂ ਦੇ ਮੁਤਾਬਕ ਕੋਰੋਨਾ ਹੁਣ 9/11 ਤੋਂ ਵੀ ਵੱਡਾ ਦਰਦ ਦੇ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸਾਬਕਾ ਰਾਸ਼ਟਰਪਤੀ ਦੀ ਪੋਤੀ ਦੀ ਮੌਤ, ਬੇਟੇ ਦੀ ਤਲਾਸ਼ ਜਾਰੀ

ਗੌਰਤਲਬ ਹੈ ਕਿ ਅਮਰੀਕਾ ਵਿਚ 24 ਘੰਟਿਆਂ ਵਿਚ 2000 ਮੌਤਾਂ ਹੋਈਆਂ ਹਨ। ਉਂਝ ਵੀ ਮ੍ਰਿਤਕਾਂ ਅਤੇ ਮਰੀਜ਼ਾਂ ਦੇ ਮਾਮਲੇ ਵਿਚ ਅਮਰੀਕਾ ਸਭ ਤੋਂ ਅੱਗੇ ਹੈ। ਤਾਜ਼ਾਂ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ ਹੁਣ ਤੱਕ 12 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 400,549 ਇਨਫੈਕਟਿਡ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਮਕਾਨ ਮਾਲਕ ਦੀ ਦਰਿਆਦਿਲੀ, 200 ਕਿਰਾਏਦਾਰਾਂ ਦਾ ਕਿਰਾਇਆ ਕੀਤਾ ਮੁਆਫ


Vandana

Content Editor

Related News