ਅਮਰੀਕਾ : ਕੈਲੀਫੋਰਨੀਆ ਦੇ ਸਮੁੰਦਰੀ ਤੱਟ ''ਤੇ ਮਿਲੀ ਲਾਸ਼
Friday, Apr 09, 2021 - 10:43 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਸੂਬੇ ਵਿੱਚ ਇੱਕ ਸਮੁੰਦਰੀ ਤੱਟ 'ਤੇ ਅਧਿਕਾਰੀਆਂ ਨੂੰ ਇੱਕ ਲਾਸ਼ ਪ੍ਰਾਪਤ ਹੋਈ ਹੈ। ਇਸ ਸੰਬੰਧੀ ਕੈਲੀਫੋਰਨੀਆ ਸਟੇਟ ਪਾਰਕਸ ਦੇ ਅਨੁਸਾਰ ਬੁੱਧਵਾਰ ਨੂੰ ਪਿਸਮੋ ਬੀਚ ਦੇ ਸਮੁੰਦਰੀ ਤੱਟ ਵਿੱਚ ਇੱਕ ਲਾਸ਼ ਸਮੁੰਦਰ ਵਿੱਚ ਤੈਰਦੀ ਹੋਈ ਮਿਲੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਟੈਕਸਾਸ ਰਾਜ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 5 ਜ਼ਖਮੀ
ਇਸ ਮਾਮਲੇ ਬਾਰੇ ਚੀਫ ਰੇਂਜਰ ਕੇਵਿਨ ਪੀਅਰਸ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਸਟੇਟ ਪਾਰਕਸ ਰੇਂਜਰਾਂ ਨੂੰ ਇਸ ਲਾਸ਼ ਸੰਬੰਧੀ ਬੁੱਧਵਾਰ ਸਵੇਰੇ ਤਕਰੀਬਨ 3:27 ਵਜੇ ਸੂਚਿਤ ਕੀਤਾ ਗਿਆ ਸੀ ਕਿ ਇੱਕ ਸੰਭਾਵਿਤ ਸਰੀਰ ਪਿਸਮੋ ਸਟੇਟ ਬੀਚ ਦੇ ਸਾਗਰ ਵਿੱਚ ਤੈਰ ਰਿਹਾ ਹੈ। ਪੀਅਰਸ ਨੇ ਕਿਹਾ ਕਿ ਰੇਂਜਰਾਂ ਨੇ ਸਵੇਰੇ ਲੱਗਭਗ 3:45 ਵਜੇ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਲਾਸ਼ ਦੀ ਬਰਾਮਦਗੀ ਕੀਤੀ ਗਈ ਅਤੇ ਸੈਨ ਲੂਇਸ ਓਬਿਸਪੋ ਕਾਉਂਟੀ ਸ਼ੈਰਿਫ ਕੋਰੋਨਰ ਦੇ ਦਫਤਰ ਨਾਲ ਜਾਂਚ ਲਈ ਸੰਪਰਕ ਕੀਤਾ ਗਿਆ। ਅਧਿਕਾਰੀਆਂ ਨੇ ਲਾਸ਼ ਨੂੰ ਬਰਾਮਦ ਕਰਕੇ ਸਵੇਰੇ 5:30 ਵਜੇ ਤੱਕ ਰਿਪੋਰਟ ਕੀਤੀ। ਇਸ ਦੇ ਇਲਾਵਾ ਸ਼ੈਰਿਫ ਦਫ਼ਤਰ ਦੇ ਬੁਲਾਰੇ ਟੋਨੀ ਸਿਪੋਲਾ ਨੇ ਅਨੁਸਾਰ ਇਹ ਮੌਤ ਸ਼ੱਕੀ ਨਹੀਂ ਜਾਪਦੀ ਅਤੇ ਲਾਸ਼ ਦੀ ਪਛਾਣ ਰਿਸ਼ਤੇਦਾਰਾਂ ਦੀ ਨੋਟੀਫਿਕੇਸ਼ਨ ਤੋਂ ਬਾਅਦ ਪੈਂਡਿੰਗ ਹੈ।