ਅਮਰੀਕਾ ''ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ''ਚ ਆਈ ਕਮੀ

Friday, Jun 19, 2020 - 03:59 PM (IST)

ਬਾਲਟੀਮੋਰ/ਅਮਰੀਕਾ(ਭਾਸ਼ਾ) : ਅਮਰੀਕਾ ਦੇ ਸੂਬਿਆਂ ਵਿਚ ਵਪਾਰਕ ਗਤੀਵਿਧੀਆਂ ਤੇਜੀ ਨਾਲ ਬਹਾਲ ਕੀਤੇ ਜਾਣ ਦੇ ਬਾਵਜੂਦ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਹੋਣ ਵਾਲੀ ਮੌਤਾਂ ਦੀ ਗਿਣਤੀ ਵਿਚ ਹਾਲੀਆ ਹਫਤਿਆਂ ਵਿਚ ਗਿਰਾਵਟ ਆਈ ਹੈ ਪਰ ਵਿਗਿਆਨੀਆਂ ਨੂੰ ਇਸ ਗੱਲ ਡਰ ਹੈ ਕਿ ਇਹ ਸਥਿਤੀ ਪਲਟ ਸਕਦੀ ਹੈ।

ਗਲੋਬਲ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ 'ਰਿਜਾਲਵ ਟੂ ਸੇਵ ਲਾਈਵਸ' ਦੇ ਡਾ. ਸਾਇਰਸ ਸ਼ੈਹਪਰ ਨੇ ਕਿਹਾ 'ਅਜੇ ਇਹ ਕਹਿਣਾ ਬਹੁਤ ਜਲਦਬਾਜੀ ਹੋਵੇਗਾ ਕਿ ਮਰਨ ਵਾਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਸਭ ਕੁੱਝ ਠੀਕ ਹੈ।' 'ਜਾਂਸ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਦੇ 'ਏਪੀ' ਵੱਲੋਂ ਕੀਤੇ ਮੁਲਾਂਕਣ ਅਨੁਸਾਰ ਦੇਸ਼ ਭਰ ਵਿਚ ਕੋਵਿਡ-19 ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕੇ ਕਰੀਬ 680 ਰਹਿ ਗਈ ਹੈ ਜੋ ਕਿ 2 ਹਫ਼ਤੇ ਪਹਿਲਾਂ 960 ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਨੂੰ ਰੋਕਣ ਅਤੇ ਲੋਕਾਂ ਨੂੰ ਬਚਾਉਣ ਲਈ ਹਸਪਤਾਲਾਂ ਅਤੇ ਨਰਸਿੰਗ ਹੋਮ ਵਿਚ ਪ੍ਰਭਾਵੀ ਇਲਾਜ ਅਤੇ ਬਿਹਤਰ ਕੋਸ਼ਿਸ਼ਾਂ ਸਮੇਤ ਕਈ ਕਾਰਨਾਂ ਨਾਲ ਇਹ ਗਿਰਾਵਟ ਆਈ ਹੈ। ਏਪੀ ਦੇ ਮੁਲਾਂਕਣ ਵਿਚ ਪਾਇਆ ਗਿਆ ਕਿ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਵਧੀ ਹੈ, ਜੋ 2 ਹਫ਼ਤੇ ਪਹਿਲਾਂ 21,400 ਸੀ ਅਤੇ ਹੁਣ 23,200 ਹੋ ਗਈ ਹੈ।

ਸਿਏਟਲ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਵਿਚ 'ਹੇਲਥ ਮੈਟ੍ਰਿਕਸ' ਵਿਗਿਆਨ ਦੇ ਪ੍ਰੋਫੇਸਰ ਅਲੀ ਮੋਕਦਾਦ ਨੇ ਕਿਹਾ ਕਿ ਫਲੋਰਿਡਾ, ਜੋਰਜੀਆ, ਟੈਕਸਾਸ ਅਤੇ ਅਰੀਜ਼ੋਨਾ ਵਿਚ ਤਾਲਾਬੰਦੀ ਪਾਬੰਦੀਆਂ ਨੂੰ ਜਲਦ ਹੀ ਖ਼ਤਮ ਕਰ ਦਿੱਤਾ ਗਿਆ, ਜਿਸ ਦੇ ਨਾਲ ਜੂਨ ਦੀ ਸ਼ੁਰੂਆਤ ਤੋਂ ਉੱਥੇ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, 'ਇਹ ਕੋਈ ਗਿਣਤੀ ਨਹੀਂ ਹੈ। ਇਹ ਇਨਸਾਨ ਹੈ। ਅਸੀਂ ਅਮਰੀਕਾ ਵਿਚ ਕਈ ਸਥਾਨਾਂ 'ਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਵੇਖਾਂਗੇ। 'ਜਾਂਸ ਹਾਪਕਿੰਸ' ਅਨੁਸਾਰ ਅਮਰੀਕਾ ਵਿਚ ਕੋਵਿਡ-19 ਨਾਲ ਹੁਣ ਤੱਕ 1,18,000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਅਸਲੀ ਅੰਕੜਿਆਂ ਦੇ ਇਸ ਤੋਂ ਕਈ ਜ਼ਿਆਦਾ ਹੋਣ ਦਾ ਸ਼ੱਕ ਹੈ।


cherry

Content Editor

Related News