USA ਨੂੰ ਭਾਜੜਾਂ, ਨਿਊਜਰਸੀ ''ਚ ਕੋਰੋਨਾ ਵਾਇਰਸ ਨਾਲ 27 ਮੌਤਾਂ

Tuesday, Mar 24, 2020 - 10:09 AM (IST)

USA ਨੂੰ ਭਾਜੜਾਂ, ਨਿਊਜਰਸੀ ''ਚ ਕੋਰੋਨਾ ਵਾਇਰਸ ਨਾਲ 27 ਮੌਤਾਂ

ਨਿਊਜਰਸੀ,(ਰਾਜ ਗੋਗਨਾ) : ਨਿਊਜਰਸੀ ਵਿਚ ਹੁਣ ਕਾਰੋਨਾ ਵਾਇਰਸ ਦੇ ਘੱਟੋ-ਘੱਟ 2,844 ਮਾਮਲੇ ਹੋ ਗਏ ਹਨ ਅਤੇ 27 ਦੀ ਮੌਤ ਹੋ ਚੁੱਕੀ ਹੈ। ਬੀਤੇਂ ਦਿਨ 935 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਯੂ. ਐੱਸ. ਏ. ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਣ ਨਾਲ ਚਿੰਤਾ ਵਧਦੀ ਜਾ ਰਹੀ ਹੈ, ਲੋਕਾਂ ਨੂੰ ਡਰ ਹੈ ਕਿ ਕਿੱਧਰੇ ਹਾਲਾਤ ਬੇਕਾਬੂ ਨਾ ਹੋ ਜਾਣ।


ਨਿਊਜਰਸੀ ਦੇ ਜਿਲ੍ਹਾ ਟ੍ਰਿਨਟਨ ਵਿਖੇ ਇਕ ਨਿਊਜ ਬ੍ਰੀਫਿੰਗ ਵਿਚ ਗਵਰਨਰ ਫਿਲ ਮਰਫੀ ਨੇ ਕਿਹਾ ਕਿ ਇੱਥੇ ਹੋਰ ਵੀ ਬਹੁਤ ਸਾਰੇ ਟੈਸਟਿੰਗ ਚੱਲ ਰਹੇ ਹਨ। ਤੇ ਜਾਂਚ ਪ੍ਰਣਾਲੀ ਫੈਲੀ ਹੋਈ ਹੈ, ਅਸੀਂ ਇਹ ਵੇਖ ਰਹੇ ਹਾਂ ਕਿ ਇਹ ਸੰਖਿਆ ਵੱਡੇ ਪੱਧਰ 'ਤੇ ਇਥੇ ਵੱਧਦੀ ਜਾ ਰਹੀ ਹੈ। ਸਾਨੂੰ ਇਹ ਸਪੱਸ਼ਟ ਅਤੇ ਬਿਹਤਰ ਅਹਿਸਾਸ ਮਿਲ ਰਿਹਾ ਹੈ ਕਿ ਕੋਰੋਨਾ ਵਾਇਰਸ ਪਹਿਲਾਂ ਤੋਂ ਹੁਣ ਕਿੰਨੀ ਦੂਰ ਤਕ ਫੈਲ ਚੁੱਕਾ ਹੈ। 

ਇੰਨੀ ਕੁ ਉਮਰ ਦੇ ਸਨ ਨਵੇਂ ਮਾਮਲੇ-
ਨਿਊਜਰਸੀ ਵਿਚ 7 ਨਵੀਆਂ ਮੌਤਾਂ ਦੀ ਪੁਸ਼ਟੀ ਸੋਮਵਾਰ ਨੂੰ ਹੋਈ ਹੈ, ਜਿਨ੍ਹਾਂ ਵਿਚ 5 ਪੁਰਸ਼ ਤੇ 2 ਅੋਰਤਾਂ ਸ਼ਾਮਲ ਹਨ। ਇਨ੍ਹਾਂ ਦੀ ਉਮਰ 57 ਤੋਂ 91 ਸਾਲ ਵਿਚਕਾਰ ਦੱਸੀ ਗਈ ਹੈ।
ਗਵਰਨਰ ਮਰਫੀ ਨੇ ਕਿਹਾ ਕਿ ਕੋਰੋਨਾ ਦੇ 419 ਮਾਮਲਿਆਂ ਦੀ ਜਾਂਚ ਅਜੇ ਵੀ ਪੈਂਡਿੰਗ ਹੈ। ਗਵਰਨਰ ਮਰਫੀ ਨੇ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਨ ਵਾਲੇ ਕਾਰਜਕਾਰੀ ਆਦੇਸ਼ਾਂ 'ਤੇ ਵੀ ਦਸਤਖਤ ਕਰਕੇ ਇਸ ਪ੍ਰਕੋਪ ਨੂੰ ਹੌਲੀ ਕਰਨ ਲਈ ਸਖਤ ਕਦਮ ਚੁੱਕੇ ਹਨ। ਜਨਤਕ ਇਕੱਠ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਲੋਕਾਂ ਨੂੰ ਬਿਲਕੁਲ ਘਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਾਲਾਂਕਿ, ਭੋਜਨ, ਦਵਾਈ ਲੈਣ ਜਾਣ ਲਈ ਛੋਟ ਤੋਂ ਇਲਾਵਾ ਡਾਕਟਰੀ ਸਹਾਇਤਾ ਪ੍ਰਾਪਤ ਕਰਨ, ਪਰਿਵਾਰ ਤੇ ਨਜ਼ਦੀਕੀ ਦੋਸਤਾਂ ਨੂੰ ਮਿਲਣ, ਕਸਰਤ ਕਰਨ ਤੇ ਕੁਝ ਕਾਰੋਬਾਰ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ।


author

Lalita Mam

Content Editor

Related News