ਅਮਰੀਕਾ ਦੇ 28 ਰਾਜਾਂ ''ਚ ਫੈਲਿਆ ਯੂਕੇ ਕੋਰੋਨਾ ਵਾਇਰਸ ਦਾ ਨਵਾਂ ਰੂਪ : ਸੀ.ਡੀ.ਸੀ

Friday, Jan 29, 2021 - 12:23 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਸੰਸਥਾ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨਾਈਟਿਡ ਕਿੰਗਡਮ ਵਿਚ ਸਭ ਤੋਂ ਪਹਿਲਾਂ ਪਹਿਚਾਣਿਆ ਗਿਆ ਕੋਰੋਨਾ ਵਾਇਰਸ ਦਾ ਇੱਕ ਬਹੁਤ ਹੀ ਜਲਦੀ ਫੈਲਣ ਵਾਲਾ ਵੈਰੀਐਂਟ ਹੁਣ ਦੇਸ਼ ਦੇ 28 ਰਾਜਾਂ ਵਿੱਚ ਘੱਟੋ ਘੱਟ 315 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। 

ਸੀ.ਡੀ.ਸੀ ਡਾਟਾਬੇਸ ਦੇ ਅਨੁਸਾਰ ਫਲੋਰੀਡਾ ਅਤੇ ਕੈਲੀਫੋਰਨੀਆ ਵਿੱਚ ਇਸ ਵਾਇਰਸ ਨਾਲ ਪੀੜਤ ਮਰੀਜਾਂ ਦੇ ਲੱਗਭਗ 92 ਮਾਮਲੇ ਸਾਹਮਣੇ ਆਏ ਹਨ। ਜਦਕਿ ਵਾਇਰਸ ਦਾ ਇਹ ਰੂਪ ਹੋਰਾਂ ਰਾਜਾਂ ਦੇ ਨਾਲ ਉੱਤਰੀ ਕੈਰੋਲਿਨਾ, ਪੈਨਸਿਲਵੇਨੀਆ, ਵਾਸ਼ਿੰਗਟਨ, ਟੈਕਸਾਸ, ਜਾਰਜੀਆ ਅਤੇ ਲੂਈਸਿਆਨਾ ਵਿੱਚ ਵੀ ਪਾਇਆ ਗਿਆ ਹੈ। ਇਸ ਸੰਬੰਧੀ ਡਾਕਟਰ ਰੋਸ਼ੇਲ ਵਾਲੈਂਸਕੀ ਨੇ ਦੱਸਿਆ ਕਿ ਇਹ ਵਾਇਰਸ ਜੋ ਕਿ ਬੀ .1.1.7 ਵਜੋਂ ਜਾਣਿਆ ਜਾਂਦਾ ਹੈ, ਜ਼ਿਆਦਾ ਪਰਿਵਰਤਨਸ਼ੀਲ ਹੈ ਅਤੇ ਇਸ ਨਾਲ ਕੇਸਾਂ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਅਮੀਰਾਤ ਨੇ ਯੂਕੇ ਤੋਂ ਆਸਟ੍ਰੇਲੀਆ ਲਈ ਸਾਰੀਆਂ ਉਡਾਣਾਂ ਕੀਤੀਆਂ ਰੱਦ

ਇਸ ਦੇ ਇਲਾਵਾ ਵਾਲੈਂਸਕੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਬ੍ਰਾਜ਼ੀਲ ਵਿੱਚ ਪਹਿਲਾਂ ਪਹਿਚਾਣਿਆ ਗਿਆ ਵਾਇਰਸ ਦਾ ਇੱਕ ਹੋਰ ਰੂਪ, ਜਿਸ ਨੂੰ ਪੀ .1 ਕਿਹਾ ਜਾਂਦਾ ਹੈ, ਵੀ ਮਿਨੇਸੋਟਾ ਦੇ ਇੱਕ ਵਿਅਕਤੀ ਵਿੱਚ ਪਾਇਆ ਗਿਆ ਹੈ। ਸੀ.ਡੀ.ਸੀ ਅਨੁਸਾਰ ਵਾਇਰਸ ਦੇ ਇਹਨਾਂ ਜਲਦੀ ਫੈਲਣ ਵਾਲੇ ਰੂਪਾਂ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀ ਵਰਤਣੀ ਬਹੁਤ ਜਰੂਰੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


Vandana

Content Editor

Related News