ਅਮਰੀਕਾ : ਡੈਨਵਰ ਚਿੜੀਆਘਰ ਦੇ ਜਾਨਵਰਾਂ ਨੂੰ ਲਗਾਈ ਜਾਵੇਗੀ ਕੋਰੋਨਾ ਵੈਕਸੀਨ

Thursday, Jul 08, 2021 - 01:17 PM (IST)

ਅਮਰੀਕਾ : ਡੈਨਵਰ ਚਿੜੀਆਘਰ ਦੇ ਜਾਨਵਰਾਂ ਨੂੰ ਲਗਾਈ ਜਾਵੇਗੀ ਕੋਰੋਨਾ ਵੈਕਸੀਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਵਿੱਚ ਸਥਿਤ ਡੈਨਵਰ ਚਿੜੀਆਘਰ ਦੇ ਜਾਨਵਰਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਇਹਨਾਂ ਜਾਨਵਰਾਂ ਲਈ ਵੈਟਰਨਰੀ ਫਾਰਮਾਸਿਊਟੀਕਲ ਕੰਪਨੀ ਜ਼ੋਏਟਿਸ ਵੱਲੋਂ ਖੁਰਾਕਾਂ ਦਿੱਤੀਆਂ ਜਾਣਗੀਆਂ, ਜਿਸ ਉਪਰੰਤ ਡੈਨਵਰ ਚਿੜੀਆਘਰ ਅਗਲੇ ਕੁੱਝ ਹਫ਼ਤਿਆਂ ਵਿੱਚ ਆਪਣੇ ਜਾਨਵਰਾਂ ਨੂੰ ਕੋਵਿਡ-19 ਦੇ ਟੀਕੇ ਲਗਾਵੇਗਾ। ਇਸ ਤੋਂ ਪਹਿਲਾਂ ਓਕਲੈਂਡ ਚਿੜੀਆਘਰ ਵੱਲੋਂ ਵੀ ਜਾਨਵਰਾਂ ਨੂੰ ਵੈਕਸੀਨ ਦਿੱਤੀ ਗਈ ਹੈ। ਡੈਨਵਰ ਚਿੜੀਆਘਰ ਦੇ ਪਸ਼ੂ ਮਾਹਿਰ ਡਾ. ਸਕੌਟ ਲਾਰਸਨ ਨੇ ਜਾਣਕਾਰੀ ਦਿੱਤੀ ਕਿ ਇਹ ਵੈਕਸੀਨ ਖਾਸ ਤੌਰ 'ਤੇ ਜਾਨਵਰਾਂ ਲਈ ਬਣਾਈ ਜਾਂਦੀ ਹੈ।

ਇਹ ਵੀ ਪੜ੍ਹੋ : ਹੈਤੀ ਦੇ ਰਾਸ਼ਟਰਪਤੀ ਦੇ ਕਤਲ ਮਾਮਲੇ ’ਚ 4 ਸ਼ੱਕੀ ਢੇਰ, 2 ਗ੍ਰਿਫ਼ਤਾਰ 

ਉਹਨਾਂ ਦੱਸਿਆ ਕਿ ਡੈਨਵਰ ਚਿੜੀਆਘਰ ਦੇ ਕਿਸੇ ਵੀ ਜਾਨਵਰ ਨੂੰ ਕੋਵਿਡ-19 ਦਾ ਸੰਕ੍ਰਮਣ ਨਹੀਂ ਹੋਇਆ ਹੈ ਪਰ ਸੀ. ਡੀ. ਸੀ.  ਅਨੁਸਾਰ ਵਾਇਰਸ ਦੀ ਲਾਗ ਸੰਭਵ ਹੈ। ਕੰਪਨੀ ਵੱਲੋਂ 40 ਖੁਰਾਕਾਂ ਦੀ ਪਹਿਲੀ ਖੇਪ 20 ਜਾਨਵਰਾਂ ਦੇ ਟੀਕਾਕਰਨ ਲਈ ਦਿੱਤੀ ਜਾਵੇਗੀ। ਹਰ ਇੱਕ ਜਾਨਵਰ, ਜਿਸ ਦੇ ਟੀਕਾ ਲਗਾਇਆ ਜਾਂਦਾ ਹੈ, ਉਸ ਦੀ ਸਥਿਤੀ ਦਾ ਇੱਕ ਦਸਤਾਵੇਜ਼ ਹੋਵੇਗਾ ਅਤੇ ਜਦੋਂ ਵੀ ਸੰਭਵ ਹੋਵੇ ਤਾਂ ਖੂਨ ਦੇ ਨਮੂਨੇ ਵੀ ਲਏ ਜਾਣਗੇ। ਜਾਣਕਾਰੀ ਅਨੁਸਾਰ ਡੈਨਵਰ ਚਿੜੀਆਘਰ ਗਰਮੀ ਦੇ ਅੰਤ ਤੱਕ 100 ਜਾਨਵਰਾਂ ਨੂੰ ਟੀਕਾ ਲਗਾ ਸਕਦਾ ਹੈ।


author

Manoj

Content Editor

Related News