ਅਮਰੀਕਾ : ਕਤਲ ਦੇ ਦੋਸ਼ੀ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

Friday, May 21, 2021 - 10:05 AM (IST)

ਅਮਰੀਕਾ : ਕਤਲ ਦੇ ਦੋਸ਼ੀ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਸੂਬੇ ਟੈਕਸਾਸ ਵਿੱਚ ਲੱਗਭਗ 10 ਮਹੀਨਿਆਂ ਬਾਅਦ ਪਹਿਲੀ ਵਾਰ ਬੁੱਧਵਾਰ ਦੀ ਸ਼ਾਮ ਨੂੰ ਕਤਲ ਦੇ ਦੋਸ਼ੀ ਇੱਕ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 41 ਸਾਲਾ ਕੁਇੰਟਿਨ ਜੋਨਜ਼ ਨਾਮ ਦੇ ਦੋਸ਼ੀ ਕੈਦੀ ਦੀ ਮੌਤ ਦੀ ਸਜ਼ਾ ਦੇ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਮੀਦ ਜਤਾਈ ਸੀ ਕਿ ਦੇਸ਼ ਦੀ ਸੁਪਰੀਮ ਕੋਰਟ ਜਾਂ ਗਵਰਨਰ ਗ੍ਰੇਗ ਐਬੋਟ ਦੁਆਰਾ ਉਸ ਦੀ ਜਾਨ ਬਖਸ਼ੀ ਜਾਵੇਗੀ। 

ਟੈਕਸਾਸ ਦੇ ਕਰਿਮੀਨਲ ਜਸਟਿਸ ਵਿਭਾਗ ਨੇ ਦੱਸਿਆ ਕਿ ਜੋਨਜ਼ ਨੂੰ ਹੰਟਸਵਿਲੇ ਵਿਖੇ ਟੈਕਸਾਸ ਸਟੇਟ ਪੈਨਸ਼ਨਰੀ ਵਿਖੇ ਜਾਨਲੇਵਾ ਟੀਕੇ ਲਗਾਇਆ ਗਿਆ ਅਤੇ ਸ਼ਾਮ 6:40 ਵਜੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਫੋਰਟ ਵਰਥ ਨਾਲ ਸੰਬੰਧਿਤ ਜੋਨਜ਼ ਨੂੰ 1999 ਵਿੱਚ ਬੇਸਬਾਲ ਦੇ ਬੈਟ ਨਾਲ ਆਪਣੀ ਆਂਟੀ ਬੇਰਥੀਨਾ ਬ੍ਰਾਇਨਟ ਨੂੰ ਕੁੱਟ ਕੇ ਮਾਰਨਅਤੇ ਨਸ਼ੀਲੇ ਪਦਾਰਥ ਖਰੀਦਣ ਲਈ 30 ਡਾਲਰ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਜੋਨਜ਼, ਜੋ ਉਸ ਸਮੇਂ 19 ਸਾਲਾਂ ਦਾ ਸੀ, ਨੇ ਕਤਲ ਕਰਨ ਤੋਂ ਇਨਕਾਰ ਨਹੀਂ ਕੀਤਾ ਅਤੇ ਰਿਹਾਅ ਹੋਣ ਲਈ ਵੀ ਨਹੀਂ ਕਿਹਾ ਸੀ ਪਰ ਉਸਨੇ ਕਿਹਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਜੇਲ੍ਹ ਵਿੱਚ ਬਦਲ ਦਿੱਤੀ ਹੈ ਅਤੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। 

ਪੜ੍ਹੋ ਇਹ ਅਹਿਮ ਖਬਰ- 11 ਦਿਨਾਂ ਦੇ ਖੂਨੀ ਸੰਘਰਸ਼ ਮਗਰੋਂ ਇਜ਼ਰਾਈਲ-ਹਮਾਸ ਵਿਚਾਲੇ 'ਜੰਗਬੰਦੀ', ਮਾਰੇ ਗਏ ਹਜ਼ਾਰਾਂ ਲੋਕ

ਪਿਛਲੇ ਛੇ ਸਾਲਾਂ ਵਿੱਚ ਟੈਕਸਾਸ ਨੇ 50 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਜਦਕਿ ਪਿਛਲੀ ਜੁਲਾਈ ਵਿੱਚ, ਆਖਰੀ ਵਾਰ ਰਾਜ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਦੇ ਇਲਾਵਾ ਪਿਛਲੇ ਹ਼ਫਤੇ, ਦੱਖਣੀ ਕੈਰੋਲਿਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਨੇ ਇੱਕ ਕਾਨੂੰਨ 'ਤੇ ਦਸਤਖ਼ਤ ਕੀਤੇ ਜੋ ਮਾਰਨ ਵਾਲੇ ਜ਼ਹਿਰੀਲੇ ਟੀਕਿਆਂ ਦੀ ਘਾਟ ਕਾਰਨ ਸੂਬੇ ਦੇ ਫਾਂਸੀ ਦੇ ਤਰੀਕਿਆਂ ਵਿੱਚ ਫਾਇਰਿੰਗ ਸਕੁਐਡ ਨੂੰ ਜੋੜਦਾ ਹੈ ਪਰ ਇਹ ਅਜੇ ਅਸਪਸ਼ੱਟ ਹੈ ਕਿ ਇਹ ਕਦੋਂ ਸ਼ੁਰੂ ਹੋਵੇਗੀ।

ਨੋਟ- ਕਤਲ ਦੇ ਦੋਸ਼ੀ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News