US : ਕਤਲਕਾਂਡ ਦੀ 30ਵੀਂ ਬਰਸੀ, ਚੀਨੀ ਦੂਤਘਰ ਸਾਹਮਣੇ ਪ੍ਰਦਰਸ਼ਨ
Sunday, Jun 02, 2019 - 11:42 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਥੀਆਨਮੇਨ ਚੌਂਕ ਕਤਲਕਾਂਡ ਦੀ 30ਵੀਂ ਬਰਸੀ ਮਨਾਉਣ ਲਈ ਦਰਜਨਾਂ ਕਾਰਕੁੰਨ ਚੀਨੀ ਦੂਤਘਰ ਦੇ ਸਾਹਮਣੇ ਸ਼ਨੀਵਾਰ ਨੂੰ ਇਕੱਠੇ ਹੋਏ। ਚੀਨ ਦੇ ਸਿਆਸੀ ਅਸੰਤੁਸ਼ਟਾਂ ਸਮੇਤ ਕਰੀਬ 50 ਕਾਰਕੁੰਨਾਂ ਨੇ ਹੱਥਾਂ ਵਿਚ ਬੈਨਰ ਅਤੇ ਬੈਟਰੀ ਨਾਲ ਬਲਣ ਵਾਲੀਆਂ ਮੋਮਬੱਤੀਆਂ ਲੈ ਕੇ ਚੀਨ ਵਿਚ ਲੋਕਤੰਤਰ ਆਉਣ ਦੀ ਉਮੀਦ ਜ਼ਾਹਰ ਕੀਤੀ। ਓਵਰਸੀਜ ਚਾਈਨੀਜ਼ ਡੇਮੋਕ੍ਰੈਸੀ ਕੋਲੀਸ਼ਨ ਦੇ ਪ੍ਰਮੁੱਖ ਵੇਈ ਜਿੰਗਸ਼ੇਨ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਦੁਨੀਆ ਭਰ ਦੇ ਲੋਕ ਸੱਜੇ ਪੱਖੀ ਸ਼ਾਸਨ ਦੇ ਪ੍ਰਤੀ ਜ਼ਿਆਦਾ ਅਸਹਿਣਸ਼ੀਲ ਹੋ ਰਹੇ ਹਨ। ਮੈਨੂੰ ਲੱਗਦਾ ਹੈ ਕਿ ਹੁਣ ਲੋਕ ਮਹਿਸੂਸ ਕਰਨ ਲੱਗੇ ਹਨ ਕਿ ਉਹ ਹੁਣ ਇਸ ਸ਼ਾਸਨ ਨੂੰ ਹੋਰ ਨਹੀਂ ਸਹਿ ਸਕਦੇ।''
4 ਜੂਨ 1989 ਨੂੰ ਚੀਨ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਥੀਆਨਮੇਨ ਚੌਂਕ ਜਾਣ ਵਾਲੀਆਂ ਸੜਕਾਂ 'ਤੇ ਇਕੱਠੇ ਹੋਏ ਵਿਦਿਆਰਥੀਆਂ ਅਤੇ ਕਾਰਕੁੰਨਾਂ 'ਤੇ ਚੀਨੀ ਫੌਜ ਨੇ ਕਾਰਵਾਈ ਕੀਤੀ ਸੀ ਅਤੇ ਅੰਦੋਲਨ ਨੂੰ ਕੁਚਲਣ ਲਈ ਟੈਂਕ ਤੱਕ ਉਤਾਰ ਦਿੱਤੇ ਸਨ। ਇਸ ਕਾਰਵਾਈ ਵਿਚ ਕਈ ਲੋਕ ਮਾਰੇ ਗਏ ਸਨ।