ਅਮਰੀਕਾ ''ਚ ਪ੍ਰੋਫੈਸਰ ਦੀ ਹੱਤਿਆ, ਦੇਣ ਵਾਲੇ ਸੀ ਕੋਰੋਨਾ ਸੰਬੰਧੀ ਅਹਿਮ ਜਾਣਕਾਰੀ

05/06/2020 6:14:10 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸੂਬੇ ਪੈੱਨਸਿਲਵੇਨੀਆ ਵਿਚ ਇਕ ਸ਼ੋਧਕਰਤਾ ਪ੍ਰੋਫੈਸਰ ਦੀ ਲਾਸ਼ ਮਿਲਣ ਨਾਲ ਹਫੜਾ-ਦਫੜੀ ਮਚ ਗਈ । ਇਹ ਸ਼ੋਧ ਕਰਤਾ ਅਸਲ ਵਿਚ ਕੋਰੋਨਾਵਾਇਰਸ ਦੇ ਬਾਰੇ ਵਿਚ ਕਾਫੀ ਮਹੱਤਵਪੂਰਣ ਰਿਸਰਚ ਕਰ ਰਿਹਾ ਸੀ। ਜਾਣਕਾਰੀ ਦੇ ਮੁਤਾਬਕ ਵਿਗਿਆਨੀ ਦਾ ਨਾਮ ਬਿੰਗ ਲਿਊ ਹੈ ਅਤੇ ਉਹ ਯੂਨੀਵਰਸਿਟੀ ਆਫ ਪਿਟਸਬਰਗ ਵਿਚ ਸਹਾਇਕ ਪ੍ਰੋਫੈਸਰ ਸੀ। ਪ੍ਰੋਫੈਸਰ ਬਿੰਗ ਕੋਰੋਨਾਵਾਇਰਸ ਦੇ ਬਾਰੇ ਵਿਚ ਮਹੱਤਵਪੂਰਣ ਰਿਸਰਚ ਕਰ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਉਹ ਜਲਦੀ ਹੀ ਇਸ ਦੇ ਬਾਰੇ ਵਿਚ  ਕੁਝ ਮਹੱਤਵਪੂਰਣ ਜਾਣਕਾਰੀ ਦੇਣ ਵਾਲੇ ਸਨ। ਪ੍ਰੋਫੈਸਰ ਬਿੰਗ ਦੀ ਲਾਸ਼ ਸ਼ਨੀਵਾਰ ਨੂੰ ਬਰਾਮਦ ਕੀਤੀ ਗਈ।

PunjabKesari

ਰੌਸ ਪੁਲਸ ਵਿਭਾਗ ਦਾ ਕਹਿਣਾ ਹੈ ਕਿ ਪ੍ਰੋਫੈਸਰ ਬਿੰਗ ਦੇ ਸਿਰ 'ਤੇ ਗੋਲੀ ਲੱਗਣ ਦਾ ਨਿਸ਼ਾਨ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਪ੍ਰੋਫੈਸਰ ਬਿੰਗ ਨੂੰ ਉਹਨਾਂ ਦੇ ਘਰ ਵਿਚ ਗੋਲੀ ਮਾਰ ਦਿੱਤੀ ਜਿਸ ਦੇ ਬਾਅਦ ਇਸ ਵਿਅਕਤੀ ਨੇ ਕਾਰ ਦੇ ਅੰਦਰ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਦਾ ਮੰਨਣਾ ਹੈ ਕਿ ਉਹ ਅਣਜਾਣ ਵਿਅਕਤੀ ਪ੍ਰੋਫੈਸਰ ਬਿੰਗ ਨੂੰ ਜਾਣਦਾ ਸੀ। ਇਸ ਘਟਨਾ ਦੇ ਬਾਅਦ ਯੂਨੀਵਰਸਿਟੀ ਵੱਲੋਂ ਬਿਆਨ ਜਾਰੀ ਕਰ ਕੇ ਇਸ ਹੱਤਿਆ 'ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਕਿਹਾ ਗਿਆ,'' ਬਿੰਗ ਦੀ ਮੌਤ ਨਾਲ ਅਸੀਂ ਬਹੁਤ ਦੁਖੀ ਹਾਂ। ਉਹ ਬਿਹਤਰੀਨ ਪ੍ਰੋਫੈਸਰ ਸਨ ਅਤੇ ਉਹਨਾਂ ਦੇ ਸਾਥੀ ਉਹਨਾਂ ਦੀ ਤਾਰੀਫ ਕਰਦੇ ਸਨ।'' ਬਿੰਗ ਦੇ ਪਰਿਵਾਰ, ਰਿਸ਼ਤੇਦਾਰ, ਦੋਸਤਾਂ ਦੇ ਪ੍ਰਤੀ ਵੀ ਯੂਨੀਵਰਸਿਟੀ ਨੇ ਹਮਦਰਦੀ ਜ਼ਾਹਰ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- H-1B ਵਰਕਰਾਂ ਨੂੰ ਸਥਾਨਕ ਔਸਤ ਨਾਲੋਂ ਘੱਟ ਸੈਲਰੀ ਦੇ ਰਹੀਆਂ ਹਨ ਅਮਰੀਕੀ IT ਕੰਪਨੀਆਂ

ਬਾਇਓਲੌਜੀ ਵਿਭਾਗ ਵੱਲੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਬਿੰਗ ਕੋਰੋਨਾਵਾਇਰਸ ਨੂੰ ਲੈ ਕੇ ਮਹੱਤਵਪੂਰਣ ਸ਼ੋਧ ਕਰ ਰਹੇ ਸਨ ਅਤੇ ਜਲਦੀ ਹੀ ਕਿਸੇ ਮਹੱਤਵਪੂਰਣ ਨਤੀਜੇ 'ਤੇ ਪਹੁੰਚਣ ਵਾਲੇ ਸਨ। ਯੂਨੀਵਰਸਿਟੀ ਵਿਚ ਉਹਨਾਂ ਦੇ ਸਾਬਕਾ ਸਾਥੀ ਦਾ ਕਹਿਣਾ ਹੈ ਕਿ ਬਿੰਗ ਜ਼ਬਰਦਸਤ ਸ਼ੋਧਕਰਤਾ ਸਨ। ਉਹਨਾਂ ਮੁਤਾਬਕ ਉਹ ਬਿੰਗ ਦੇ ਸ਼ੋਧ ਨੂੰ ਪੂਰਾ ਕਰਨਗੇ ਤਾਂ ਜੋ ਅਸੀਂ ਉਹਨਾਂ ਨੂੰ ਅਤੇ ਉਹਨਾਂ ਦੇ ਕੰਮ ਨੂੰ ਸ਼ਰਧਾਂਜਲੀ ਦੇ ਸਕੀਏ। ਇੱਥੇ ਦੱਸ ਦਈਏ ਕਿ ਬਿੰਗ ਨੇ ਕੰਪਿਊਟਰ ਸਾਈਂਸ ਵਿਚ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਪੀ.ਐੱਚ.ਡੀ. ਕੀਤੀ ਸੀ। 


Vandana

Content Editor

Related News