ਅਮਰੀਕਾ : ਰਿਹਾਇਸ਼ੀ ਇਲਾਕੇ ''ਚ ਮਿਲੀ ਛੋਟੇ ਬੱਚੇ ਦੀ ਲਾਸ਼

Monday, May 17, 2021 - 05:29 PM (IST)

ਅਮਰੀਕਾ : ਰਿਹਾਇਸ਼ੀ ਇਲਾਕੇ ''ਚ ਮਿਲੀ ਛੋਟੇ ਬੱਚੇ ਦੀ ਲਾਸ਼

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕਈ ਵਾਰ ਮਨੁੱਖ ਦੀ ਅਕਲ 'ਤੇ ਅਜਿਹਾ ਪਰਦਾ ਪੈਂਦਾ ਹੈ ਕਿ ਉਹ ਜੁਰਮ ਕਰਨ ਵੇਲੇ ਇਨਸਾਨੀਅਤ ਨੂੰ ਭੁੱਲ ਕੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ। ਅਜਿਹਾ ਹੀ ਇੱਕ ਦਰਿੰਦਗੀ ਭਰਿਆ ਕੰਮ ਕਿਸੇ ਨੇ ਡੈਲਾਸ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ, ਇੱਕ ਛੋਟੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਕੀਤਾ। ਇਸ ਸੰਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਵਿਭਾਗ ਇੱਕ ਬੱਚੇ ਦੇ ਕਤਲ ਦੀ ਜਾਂਚ ਕਰ ਰਿਹਾ ਹੈ ਜੋ ਸ਼ਨੀਵਾਰ ਸਵੇਰੇ ਡੈਲਾਸ ਦੀ ਇੱਕ ਗਲੀ ਵਿੱਚ ਮ੍ਰਿਤਕ ਪਾਇਆ ਗਿਆ ਸੀ। 

ਇਸ ਮ੍ਰਿਤਕ ਲੜਕੇ ਦੀ ਉਮਰ ਅਤੇ ਨਾਮ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਇਸ ਨੂੰ ਦੱਖਣੀ ਪੱਛਮੀ ਡੈਲਾਸ ਦੇ ਰਿਹਾਇਸ਼ੀ ਇਲਾਕੇ ਵਿੱਚ ਵੁੱਡ ਹੋਮਸਟੇਡ ਡਰਾਈਵ ਦੇ ਨੇੜੇ ਸੈਡਲਰਿਜ ਡ੍ਰਾਇਵ ਤੇ ਲੱਭਿਆ ਗਿਆ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਬੱਚੇ ਦੇ ਸਰੀਰ 'ਤੇ ਕਈ ਜ਼ਖ਼ਮ ਮੌਜੂਦ ਸਨ। ਡੈਲਾਸ ਪੁਲਸ ਵਿਭਾਗ ਦੇ ਇਕ ਬਿਆਨ ਅਨੁਸਾਰ ਇਸ ਘਟਨਾ ਦੀ ਜਾਂਚ ਕਤਲ ਦੇ ਤੌਰ 'ਤੇ ਕੀਤੀ ਜਾ ਰਹੀ ਹੈ ਅਤੇ ਪੂਰੀ ਸਰਗਰਮੀ ਨਾਲ ਕਾਤਲ ਦੀ ਭਾਲ ਕੀਤੀ ਜਾ ਹੈ ਰਹੀ ਹੈ। ਜਦਕਿ ਪੁਲਸ ਨੇ ਅਜੇ ਕੋਈ ਹੋਰ ਵੇਰਵਾ ਜਾਰੀ ਨਹੀਂ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ 'ਚ ਸੰਘਰਸ਼ ਜਾਰੀ, 10 ਹਜ਼ਾਰ ਭਾਰਤੀ ਬੰਕਰਾਂ 'ਚ ਰਹਿਣ ਲਈ ਮਜਬੂਰ

ਫਿਲਹਾਲ ਬੱਚੇ ਦੀ ਮੌਤ ਦੇ ਸਬੰਧ ਵਿੱਚ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਐਂਟਵੈਨੀਜ਼ ਸਕੁਏਰ ਨਾਮ ਦੀ ਇੱਕ ਮਹਿਲਾ ਜੋ ਕਿ ਸਵੇਰ ਦੀ ਸੈਰ ਕਰ ਰਹੀ ਸੀ ਨੇ ਸੜਕ 'ਤੇ ਬੱਚੇ ਦੀ ਲਾਸ਼ ਵੇਖੀ। ਸ਼ੁਰੂ ਵਿੱਚ ਉਸ ਨੂੰ ਲੱਗਾ ਕਿ ਇਹ ਇੱਕ ਕੁੱਤਾ ਹੈ ਪਰ ਜਿਵੇਂ ਹੀ ਉਹ ਨਜ਼ਦੀਕ ਗਈ, ਉਸ ਨੇ ਦੇਖਿਆ ਕਿ ਇਹ ਕਿਸੇ ਬੱਚੇ ਦਾ ਸਰੀਰ ਹੈ ਅਤੇ 911 'ਤੇ ਸੰਪਰਕ ਕਰਕੇ ਇਸ ਦੀ ਸੂਚਨਾ ਦਿੱਤੀ। ਸਕੁਏਰ ਨੇ ਦੱਸਿਆ ਕਿ ਬੱਚੇ ਦੇ ਪੈਰ ਵਿਚ ਜੁੱਤੇ ਨਹੀਂ ਸਨ ਅਤੇ ਨਾਂ ਹੀ ਉਸ ਦੇ ਕੋਈ ਕਮੀਜ਼ ਪਾਈ ਹੋਈ ਸੀ। ਡੈਲਾਸ ਪੁਲਸ ਵਿਭਾਗ ਨੇ ਜਨਤਾ ਨੂੰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।


author

Vandana

Content Editor

Related News