ਅਮਰੀਕਾ : ਵਰਜੀਨੀਆ ਪੁਲਸ ਖ਼ਿਲਾਫ਼ ਲਾਤੀਨੀ ਮੂਲ ਦਾ ਫੌਜੀ ਅਧਿਕਾਰੀ ਪਹੁੰਚਿਆ ਅਦਾਲਤ

04/12/2021 3:34:37 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਫੌਜ ਦਾ ਇੱਕ ਅਧਿਕਾਰੀ ਦਸੰਬਰ ’ਚ ਟਰੈਫਿਕ ਸਟਾਪ ਦੌਰਾਨ ਰੋਕਣ ਤੋਂ ਬਾਅਦ ਵਰਜੀਨੀਆ ਦੇ ਦੋ ਪੁਲਸ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਕਰ ਰਿਹਾ ਹੈ। ਇਸ ਸਟਾਪ ਦੌਰਾਨ ਪੁਲਸ ਅਧਿਕਾਰੀਆਂ ਨੇ ਇਸ ਫੌਜੀ ਅਧਿਕਾਰੀ ਨੂੰ ਹਥਿਆਰ ਦਿਖਾਏ ਅਤੇ ਪੀਪਰ ਸਪਰੇਅ ਦੀ ਵਰਤੋਂ ਵੀ ਕੀਤੀ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਫੌਜੀ ਨੂੰ ਧਮਕਾਇਆ ਵੀ ਗਿਆ। ਇਸ ਮਾਮਲੇ ’ਚ ਦੱਖਣ-ਪੂਰਬੀ ਵਰਜੀਨੀਆ ਦੇ ਵਿੰਡਸਰ ’ਚ ਪੁਲਸ ਨੇ ਲੈਫਟੀਨੈਂਟ ਕੈਰਨ ਨਜ਼ਾਰੀਓ, ਜੋ ਕਾਲੇ ਅਤੇ ਲਾਤੀਨੀ ਮੂਲ ਨਾਲ ਸਬੰਧਿਤ ਹੈ, ਬਾਰੇ ਕੋਈ ਟਿੱਪਣੀ ਜਾਰੀ ਨਹੀਂ ਕੀਤੀ, ਜਦਕਿ ਅਧਿਕਾਰੀਆਂ ਨੇ ਉਸ ਨੂੰ ਇੱਕ ਗੈਸ ਸਟੇਸ਼ਨ ’ਤੇ ਉਸ ਦੀ ਕਾਰ ’ਚੋਂ ਬਾਹਰ ਆਉਣ ਦਾ ਹੁਕਮ ਦਿੱਤਾ ਸੀ।

ਇਸ ਮਹੀਨੇ ਦੇ ਸ਼ੁਰੂ ’ਚ ਨੋਰਫੋਕ ਦੀ ਯੂ. ਐੱਸ. ਜ਼ਿਲ੍ਹਾ ਅਦਾਲਤ ’ਚ ਦਾਇਰ ਕੀਤੇ ਮੁਕੱਦਮੇ ਅਨੁਸਾਰ ਅਧਿਕਾਰੀਆਂ ਨੇ ਸਟਾਪ ਦੌਰਾਨ ਨਜ਼ਾਰੀਓ ਦੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਅਤੇ ਅਧਿਕਾਰੀਆਂ ਨੇ ਬੇਬੁਨਿਆਦ ਅਪਰਾਧਿਕ ਦੋਸ਼ਾਂ ਦੀ ਇੱਕ ਲੜੀ ਨਾਲ ਲੈਫਟੀਨੈਂਟ ਦੇ ਫੌਜੀ ਕੈਰੀਅਰ ਨੂੰ ਨਸ਼ਟ ਕਰਨ ਦੀ ਧਮਕੀ ਵੀ ਦਿੱਤੀ। ਮੁਕੱਦਮੇ ’ਚ ਕਿਹਾ ਗਿਆ ਹੈ ਕਿ 5 ਦਸੰਬਰ ਦੀ ਇਸ ਘਟਨਾ ਦਾ ਵੀਡੀਓ ਦੋਹਾਂ ਅਧਿਕਾਰੀਆਂ ਦੇ ਬਾਡੀ ਕੈਮਰੇ ਅਤੇ ਨਜ਼ਾਰੀਓ ਦੇ ਸੈੱਲਫ਼ੋਨ 'ਤੇ ਰਿਕਾਰਡ ਹੋਇਆ ਸੀ।

ਅਦਾਲਤ ’ਚ ਦਾਖਲ ਆਪਣੀ ਰਿਪੋਰਟ ’ਚ ਵਿੰਡਸਰ ਪੁਲਸ ਅਧਿਕਾਰੀ ਡੈਨੀਅਲ ਕਰੌਕਰ ਨੇ ਬਿਨਾਂ ਲਾਇਸੈਂਸ ਪਲੇਟ ਦੇ ਇੱਕ ਵਾਹਨ ਨਾਲ ਮੁਕਾਬਲਾ ਹੋਣ ਦੀ ਖ਼ਬਰ ਦਿੱਤੀ ਸੀ, ਜਿਸ ਨੂੰ ਰੇਡੀਓ ਪ੍ਰਸਾਰਣ ’ਚ ਖਤਰੇ ਵਾਲਾ ਟ੍ਰੈਫਿਕ ਸਟਾਪ ਦੱਸਿਆ ਸੀ ਅਤੇ ਮੁਕੱਦਮੇ ਦੇ ਅਨੁਸਾਰ ਨਜ਼ਾਰੀਓ ਨੇ ਦੱਸਿਆ ਕਿ ਉਸ ਦੀ ਕਾਰ ਨਵੀਂ ਸੀ। ਫੁਟੇਜ ’ਚ ਸਪਰੇਅ ਕਰਨ ਵਾਲੀ ਘਟਨਾ ਨੂੰ ਕਈ ਵਾਰ ਦਿਖਾਇਆ ਗਿਆ ਹੈ ਕਿਉਂਕਿ ਅਧਿਕਾਰੀ ਉਸ ਨੂੰ ਆਪਣੀ ਸੀਟ ਬੈਲਟ ਹਟਾਉਣ ਅਤੇ ਉਸ ਦੀ ਗੱਡੀ ’ਚੋਂ ਬਾਹਰ ਨਿਕਲਣ ਦਾ ਹੁਕਮ ਦਿੰਦੇ ਹਨ।


Anuradha

Content Editor

Related News