ਪੁਲਿਤਜ਼ਰ ਪੁਰਸਕਾਰ ਜੇਤੂਆਂ ਦਾ ਐਲਾਨ, 3 ਭਾਰਤੀ ਪੱਤਰਕਾਰਾਂ ਨੇ ਵੀ ਜਿੱਤਿਆ ਐਵਾਰਡ

05/05/2020 6:23:20 PM

ਵਾਸ਼ਿੰਗਟਨ ਡੀ.ਸੀ. (ਭਾਸ਼ਾ): ਕੋਰੋਨਾਵਾਇਰਸ ਮਹਾਸੰਕਟ ਦੇ ਵਿਚ ਇਸ ਸਾਲ ਦੇ ਪੁਲਿਤਜ਼ਰ ਪੁਰਸਕਾਰ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਫੀਚਰ ਫੋਟੋਗ੍ਰਾਫੀ ਦੇ ਖੇਤਰ ਵਿਚ 3 ਭਾਰਤੀ ਪੱਤਰਕਾਰ ਸਾਲ 2020 ਦੇ ਪੁਲਿਤਜ਼ਰ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਹਨ। ਸੋਮਵਾਰ ਨੂੰ 3 ਭਾਰਤੀ ਪੱਤਰਕਾਰ ਪੁਰਸਕਾਰ ਜੇਤੂਆਂ ਡਾਰ ਯਾਸੀਨ (ਆਰ), ਮੁਖਤਿਆਰ ਖਾਨ (ਐੱਮ) ਅਤੇ ਚੰਨੀ ਆਨੰਦ (ਐੱਲ) ਦੇ ਨਾਵਾਂ ਦਾ ਐਲਾਨ ਕੀਤਾ ਗਿਆ।

PunjabKesari

ਯਾਸੀਨ ਅਤੇ ਖਾਨ ਸ਼੍ਰੀਨਗਰ ਦੇ ਰਹਿਣ ਵਾਲੇ ਪੱਤਰਕਾਰ ਹਨ ਜਦਕਿ ਆਨੰਦ ਜੰਮੂ ਦੇ ਰਹਿਣ ਵਾਲੇ ਹਨ। ਟਵਿੱਟਰ 'ਤੇ ਯਾਸੀਨ ਨੇ ਕਿਹਾ,''ਸਾਥੀਆਂ, ਦੋਸਤਾਂ ਅਤੇ ਭਰਾਵਾਂ ਦਾ ਧੰਨਵਾਦ। ਮੈਂ ਹਮੇਸ਼ਾ ਸਾਡੇ ਨਾਲ ਖੜ੍ਹੇ ਰਹਿਣ ਲਈ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ। ਇਹ ਇਕ ਸਨਮਾਨ ਅਤੇ ਇਕ ਵਿਸ਼ੇਸ਼ਅਧਿਕਾਰ ਹੈ ਜਿਸ ਦੀ ਅਸੀਂ ਕਦੇ ਕਲਪਨਾ ਹੀ ਕਰ ਸਕਦੇ। ਇਹ ਸਨਮਾਨ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ।'' 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਹਵਾਬਾਜ਼ੀ ਕੰਪਨੀ 'ਕਵਾਂਟਸ' ਨੇ ਉਡਾਣਾਂ ਦੀ ਰੱਦ ਮਿਆਦ ਵਧਾਈ

ਆਨੰਦ ਜੋ ਯਾਸੀਨ ਅਤੇ ਖਾਨ ਦੀ ਤਰ੍ਹਾਂ ਐਸੋਸੀਏਟਿਡ ਪ੍ਰੈੱਸ ਲਈ ਕੰਮ ਕਰਦੇ ਹਨ ਨੇ ਕਿਹਾ ਕਿ ਪੁਰਸਕਾਰ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੇ ਕਿਹਾ,''ਮੈਂ ਹੈਰਾਨ ਸੀ ਅਤੇ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ। ਪੁਰਸਕਾਰ ਜੇਤੂ ਤਸਵੀਰਾਂ 20 ਸਾਲ ਤੋਂ ਕਰ ਰਹੇ ਕੰਮ ਦੀ ਨਿਰੰਤਰਤਾ ਦਰਸਾਉਂਦੀਆਂ ਹਨ।'' ਸੋਮਵਾਰ ਦੇਰ ਰਾਤ ਹੋਏ ਐਲਾਨ ਦੇ ਮੁਤਾਬਕ 'ਦੀ ਨਿਊਯਾਰਕ ਟਾਈਮਜ਼' ਨੇ ਸਭ ਤੋਂ ਵੱਧ 3 ਪੁਰਸਕਾਰ ਜਿੱਤੇ।

ਜਾਣੋ ਪੁਲਿਤਜ਼ਰ ਪੁਰਸਕਾਰ ਦੇ ਬਾਰੇ 'ਚ
ਅਸਲ ਵਿਚ ਪੁਲਿਤਜ਼ਰ ਪੁਰਸਕਾਰ ਅਮਰੀਕਾ ਦਾ ਇਕ ਵੱਕਾਰੀ ਪੁਰਸਕਾਰ ਹੈ ਜੋ ਪੱਤਰਕਾਰੀ, ਸਾਹਿਤ ਅਤੇ ਸੰਗੀਤ ਰਚਨਾ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਪੁਲਿਤਜ਼ਰ ਪੁਰਸਕਾਰ ਦੀ ਸ਼ੁਰੂਆਤ 1917 ਵਿਚ ਕੀਤੀ ਗਈ ਸੀ।
 


Vandana

Content Editor

Related News