ਅਨੋਖਾ ਮਾਮਲਾ! 26 ਸਾਲਾ ਮਹਿਲਾ ਦੇ ਸਰੀਰ ''ਚ ਮਿਲੇ ਦੋ ਪ੍ਰਾਈਵੇਟ ਪਾਰਟ ਤੇ ਦੋ ਬੱਚੇਦਾਨੀਆਂ

Sunday, Apr 11, 2021 - 03:00 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਇਕ ਮਹਿਲਾ ਦੇ ਸਰੀਰ ਵਿਚ ਦੋ ਪ੍ਰਾਈਵੇਟ ਪਾਰਟ ਅਤੇ ਦੋ ਬੱਚੇਦਾਨੀਆਂ ਮਿਲੀਆਂ ਹਨ।ਇਸ ਅਸਧਾਰਨ ਖੋਜ ਦੇ ਬਾਅਦ ਡਾਕਟਰ ਵੀ ਹੈਰਾਨ ਹਨ।ਦੱਸਿਆ ਜਾ ਰਿਹਾ ਹੈ ਕਿ ਅਜਿਹੇ ਮਾਮਲੇ ਕਾਫੀ ਦੁਰਲੱਭ ਹੁੰਦੇ ਹਨ। ਵੱਡੀ ਗੱਲ ਇਹ ਹੈ ਕਿ 26 ਸਾਲਾ ਇਸ ਮਹਿਲਾ ਨੂੰ ਇਸ ਦੀ ਜਾਣਕਾਰੀ ਬੱਚੇ ਨੂੰ ਜਨਮ ਦੇਣ ਵੇਲੇ ਹੋਈ। ਮਹਿਲਾ ਨੇ ਦੱਸਿਆ ਕਿ ਉਹ ਸ਼ੁਰੂ ਤੋ ਹੀ ਇਕ ਮਹੀਨੇ ਵਿਚ ਦੋ-ਦੋ ਵਾਰ ਪੀਰੀਅਡਸ ਆਉਣ ਤੋਂ ਪਰੇਸ਼ਾਨ ਰਹਿੰਦੀ ਸੀ ਪਰ ਉਸ ਨੂੰ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਸਰੀਰ ਵਿਚ ਦੋ ਪ੍ਰਾਈਵੇਟ ਪਾਰਟ ਹਨ। ਇਸ ਬੀਮਾਰੀ ਨੂੰ ਯੂਟਰਸ ਡਿਡੇਲਫਸ (Uterus Didelphys) ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਮਹਿਲਾ ਨੇ ਦੱਸੀ ਇਹ ਗੱਲ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ, 26 ਸਾਲਾ ਬ੍ਰਿਟਨੀ ਜੈਕਬਸ ਨੇ ਦੱਸਿਆ ਕਿ ਉਹ ਹਰ ਮਹੀਨੇ ਦੋ ਪੀਰੀਅਡਸ ਦੇ ਦਰਦ ਵਿਚੋਂ ਲੰਘਦੀ ਸੀ। ਉਸ ਨੂੰ ਆਪਣੇ ਪਤੀ ਦੇ ਨਾਲ ਸੰਬੰਧ ਬਣਾਉਂਦੇ ਸਮੇਂ ਵੀ ਕਾਫੀ ਦਰਦ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮਹਿਲਾ ਨੇ ਸੋਸ਼ਲ ਮੀਡੀਆ ਵਿਚ ਇਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿਚ ਉਸ ਨੇ ਦੱਸਿਆ ਕਿ ਮੈਂ ਆਪਣੇ ਦੁਰਲੱਭ ਸਰੀਰ ਦੀ ਬਣਾਵਟ ਦੇ ਕਾਰਨ ਸ਼ੁਰੂ ਤੋਂ ਹੀ ਕਾਫੀ ਜ਼ਿਆਦਾ ਦਰਦ ਸਹਿਨ ਕੀਤਾ ਹੈ। ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਸਰੀਰ ਵਿਚ ਕਈ ਅੰਗ ਇਕ ਤੋਂ ਵੱਧ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਦੋ ਈਸਾਈ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦਾ ਕੇਸ

ਡਿਲੀਵਰੀ ਦੌਰਾਨ ਹੋਇਆ ਖੁਲਾਸਾ
ਜਦੋਂ ਮਹਿਲਾ ਪਹਿਲੀ ਵਾਰ ਗਰਭਵਤੀ ਹੋਈ ਤਾਂ ਉਸ ਨੂੰ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇੱਥੇ ਵੀ ਉਸ ਨੂੰ ਤੇਜ਼ ਦਰਦ ਸਹਿਣਾ ਕਰਨਾ ਪਿਆ। ਇਸ ਮਗਰੋਂ ਡਾਕਟਰਾਂ ਨੇ ਸਮੀਯਰ ਟੈਸਟ ਕਰ ਕੇ ਦਰਦ ਦੇ ਅਸਲੀ ਕਾਰਨ ਤੱਕ ਪਹੁੰਚਣ ਦਾ ਫ਼ੈਸਲਾ ਲਿਆ। ਲੱਗਭਗ 30 ਘੰਟੇ ਤੱਕ ਜਣੇਪਾ ਦਰਦ ਸਹਿਣ ਕਰਨ ਦੇ ਬਾਅਦ ਡਾਕਟਰ ਨੇ ਮਹਿਲਾ ਨੂੰ ਦੱਸਿਆ ਕਿ ਉਸ ਦੇ ਸਰੀਰ ਵਿਚ ਦੋ ਵੇਜਿਨਾ, ਦੇ ਸਰਵੈਕਸ ਅਤੇ ਦੋ ਯੂਟਰਸ ਹਨ।ਵੱਡੀ ਗੱਲ ਇਹ ਹੈ ਕਿ ਪਿਛਲੇ 25 ਸਾਲ ਵਿਚ ਮਹਿਲਾ ਨੂੰ ਇਸ ਬਾਰੇ ਪਤਾ ਨਹੀਂ ਚੱਲਿਆ।


Vandana

Content Editor

Related News