ਅਮਰੀਕਾ 220 ਜੈੱਟ ਇੰਜਣ ਦਾ ਕਰੇਗਾ ਨਿਰੀਖਣ
Thursday, Apr 19, 2018 - 10:16 AM (IST)

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੀ ਫੈਡਰਲ ਐਵੀਏਸ਼ਨ ਐਡਮਿਨੀਸਟਰੇਸ਼ਨ (ਐਫ.ਏ.ਏ) ਨੇ ਕਿਹਾ ਹੈ ਕਿ ਉਹ ਆਪਣੇ 220 ਜੈੱਟ ਇੰਜਣਾਂ ਦੇ ਨਿਰੀਖਣ ਕਰੇਗੀ। ਦੱਖਣੀ-ਪੱਛਮੀ (ਸਾਊਥਵੈਸਟ) ਉਡਾਣ ਵਿਚ ਧਮਾਕੇ ਦੀ ਜਾਂਚ ਤੋਂ ਬਾਅਦ ਐਫ.ਏ.ਏ ਨੇ ਇਹ ਫੈਸਲਾ ਲਿਆ ਹੈ।
ਜਾਂਚਕਰਤਾਵਾਂ ਨੇ ਕੱਲ ਦੱਸਿਆ ਦੱਖਣੀ ਪੱਛਮੀ (ਸਾਊਥਵੈਸਟ) ਏਅਰਲਾਈਨਜ਼ ਜਹਾਜ਼ ਦਾ ਫੈਨ ਬਲੇਡ ਟੁੱਟਣ ਨਾਲ ਜਹਾਜ਼ ਵਿਚ ਧਮਾਕਾ ਹੋਇਆ, ਜਿਸ ਨਾਲ ਜਹਾਜ਼ ਦੀ ਖਿੜਕੀ ਟੁੱਟ ਗਈ ਅਤੇ 1 ਵਿਅਕਤੀ ਦੀ ਮੌਤ ਹੋ ਗਈ। ਉਡਾਣ ਮਾਹਰਾਂ ਨੇ ਆਪਣੇ ਹੁਕਮ ਵਿਚ ਅਗਲੇ 6 ਮਹੀਨਿਆਂ ਦੇ ਅੰਦਰ ਸਾਰੇ ਸੀ.ਐਫ.ਐਮ 56-7ਬੀ ਇੰਜਣਾਂ ਦੇ ਫੈਨ ਬਲੈਡਾਂ ਦੀ ਅਲਟਰਾਸੋਨਿਕ ਪ੍ਰੀਖਣ ਦੀ ਗੱਲ ਕਹੀ ਹੈ।