ਅਮਰੀਕਾ : ਇੰਡੀਆਨਾ ’ਚ ਭਿਆਨਕ ਸੜਕ ਹਾਦਸੇ ’ਚ ਹੋਈਆਂ 2 ਮੌਤਾਂ, ਕਈ ਜ਼ਖ਼ਮੀ

Saturday, Jun 12, 2021 - 11:53 AM (IST)

ਅਮਰੀਕਾ : ਇੰਡੀਆਨਾ ’ਚ ਭਿਆਨਕ ਸੜਕ ਹਾਦਸੇ ’ਚ ਹੋਈਆਂ 2 ਮੌਤਾਂ, ਕਈ ਜ਼ਖ਼ਮੀ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਉੱਤਰ-ਪੱਛਮੀ ਇੰਡੀਆਨਾ ਸ਼ਹਿਰ ’ਚ ਯੂ. ਐੱਸ. ਵੀ. ਗੱਡੀ ਤੇ ਬੱਸ ਵਿਚਕਾਰ ਹੋਈ ਟੱਕਰ ’ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ’ਚ ਯੂ. ਐੱਸ. ਵੀ. ਗੱਡੀ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਉਸ ਨੇ ਇਕ ਬੱਸ ’ਚ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ ’ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ।

ਉਨ੍ਹਾਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ ਹਨ। ਪੁਲਸ ਨੇ ਕਿਹਾ ਕਿ ਬੱਸ ਦੇ ਕਈ ਯਾਤਰੀਆਂ ਨੂੰ ਨੇੜਲੇ ਹਸਪਤਾਲਾਂ ’ਚ ਲਿਜਾਇਆ ਗਿਆ ਹੈ ਤੇ ਉਨ੍ਹਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਘਟਨਾ ’ਚ ਘੱਟ ਤੋਂ ਘੱਟ 50 ਲੋਕ ਜ਼ਖ਼ਮੀ ਹੋਏ ਹਨ। ਇਹ ਦੁਰਘਟਨਾ ਇੰਡੀਆਨਾ ਪੋਲਿਸ ਤੋਂ 129 ਕਿਲੋਮੀਟਰ ਉਤਰ-ਪੱਛਮ ’ਚ ਵ੍ਹਾਈਟ ਕਾਉਂਟੀ ’ਚ ਦੁਪਹਿਰ ਤਕਰੀਬਨ 12 ਵੱਜ ਕੇ 40 ਮਿੰਟ ’ਤੇ ਵਾਪਰੀ।


author

Manoj

Content Editor

Related News