ਈਰਾਨ ਦੇ ਹਮਲੇ ''ਚ 11 ਅਮਰੀਕੀ ਫੌਜੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ

01/17/2020 11:53:50 AM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਈਰਾਨ ਵੱਲੋਂ ਇਰਾਕ ਵਿਚ ਅਮਰੀਕੀ ਸੈਨਿਕਾਂ ਦੇ ਇਕ ਠਿਕਾਣੇ 'ਤੇ ਕੀਤੇ ਗਏ ਹਮਲੇ ਵਿਚ ਘੱਟੋ-ਘੱਟ 11 ਅਮਰੀਕੀ ਫੌਜੀ ਜ਼ਖਮੀ ਹੋਏ ਹਨ। ਫਿਲਹਾਲ ਅਮਰੀਕੀ ਫੌਜ ਨੇ ਕਿਹਾ ਸੀ ਕਿ ਇਸ ਹਮਲੇ ਵਿਚ ਉਸ ਦਾ ਕੋਈ ਫੌਜੀ ਜ਼ਖਮੀ ਨਹੀਂ ਹੋਇਆ। ਅਮਰੀਕੀ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਬਿੱਲ ਅਰਬਨ ਨੇ ਇਕ ਬਿਆਨ ਵਿਚ ਕਿਹਾ,''ਅਲ-ਅਸਦ ਹਵਾਈ ਫੌਜ ਅੱਡੇ 'ਤੇ ਈਰਾਨ ਵੱਲੋਂ 8 ਜਨਵਰੀ ਨੂੰ ਕੀਤੇ ਹਮਲੇ ਵਿਚ ਕਿਸੇ ਵੀ ਅਮਰੀਕੀ ਫੌਜੀ ਦੀ ਮੌਤ ਨਹੀਂ ਹੋਈ ਪਰ ਧਮਾਕੇ ਕਾਰਨ ਸਿਹਤ ਸੰਬੰਧੀ ਮੁਸ਼ਕਲਾਂ ਹੋਈਆਂ ਜਿਸ ਕਾਰਨ ਕੁਝ ਫੌਜੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਥਿਤੀ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ।''

ਹਮਲੇ ਦੇ ਸਮੇਂ ਆਪਣੇ ਸੀਨੀਅਰਾਂ ਦੀ ਚਿਤਾਵਨੀ ਦੇ ਬਾਵਜੂਦ ਅੱਡੇ 'ਤੇ ਮੌਜੂਦ 1,500 ਵਿਚੋਂ ਜ਼ਿਆਦਾਤਰ ਫੌਜੀ ਬੰਕਰਾਂ ਵਿਚ ਲੁਕ ਗਏ ਸਨ। ਅਮਰੀਕੀ ਫੌਜ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਇਹਨਾਂ ਹਮਲਿਆਂ ਵਿਚ ਕਾਫੀ ਨੁਕਸਾਨ ਪਹੁੰਚਿਆ ਸੀ ਪਰ ਕੋਈ ਜ਼ਖਮੀ ਨਹੀਂ ਹੋਇਆ। ਭਾਵੇਂਕਿ ਹੁਣ ਅਰਬਨ ਦਾ ਕਹਿਣਾ ਹੈਕਿ ਇਸ ਹਮਲੇ ਦੇ ਬਾਅਦ ਕੁਝ ਫੌਜੀਆਂ ਨੂੰ ਅਲ-ਅਸਦ ਹਵਾਈ ਫੌਜ ਅੱਡੇ ਤੋਂ ਬਾਹਰ ਭੇਜਿਆ ਗਿਆ ਹੈ। ਉਹਨਾਂ ਨੇ ਕਿਹਾ ਕਿ 8 ਫੌਜੀਆਂ ਨੂੰ ਲੈਂਡਸਟੁਲ ਅਤੇ 3 ਨੂੰ ਕੈਂਪ ਅਰਿਫਜਾਨ ਭੇਜਿਆ ਗਿਆ ਹੈ। ਅਰਬਨ ਜਰਮਨੀ ਦੇ ਲੈਂਡਸਟੁਲ ਰੀਜ਼ਨਲ ਮੈਡੀਕਲ ਸੈਂਟਰ ਅਤੇ ਕੁਵੈਤ ਦੇ ਕੈਂਪ ਅਰਿਫਜਾਨ ਦਾ ਹਵਾਲਾ ਦੇ ਰਹੇ ਸਨ। ਅਰਬਨ ਨੇ ਕਿਹਾ ਹੈ ਕਿ ਜਾਂਚ ਦੇ ਬਾਅਦ ਸਿਹਤਮੰਦ ਪਾਏ ਜਾਣ 'ਤੇ ਫੌਜੀ ਵਾਪਸ ਇਰਾਕ ਪਰਤਣਗੇ।


Vandana

Content Editor

Related News