ਅਮਰੀਕਾ : ਕਰੋਗਰ ਸਟੋਰ ''ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ

Friday, Sep 24, 2021 - 08:50 PM (IST)

ਅਮਰੀਕਾ : ਕਰੋਗਰ ਸਟੋਰ ''ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਸਟੇਟ ਟੈਨੇਸੀ 'ਚ ਸਥਿਤ ਕਰੋਗਰ ਸੁਪਰ ਮਾਰਕੀਟ ਚੇਨ ਦੇ ਇੱਕ ਸਟੋਰ ਵਿਚ ਵੀਰਵਾਰ ਨੂੰ ਇੱਕ ਬੰਦੂਕਧਾਰੀ ਹਮਲਾਵਰ ਵੱਲੋਂ ਸਮੂਹਿਕ ਗੋਲੀਬਾਰੀ ਕੀਤੀ ਗਈ। ਇਸ ਦੀ ਵਜ੍ਹਾ ਕਾਰਨ ਇੱਕ ਨਾਗਰਿਕ ਦੀ ਮੌਤ ਹੋਣ ਦੇ ਨਾਲ ਘੱਟੋ ਘੱਟ 12 ਹੋਰ ਜਖਮੀ ਹੋਏ ਹਨ। ਟੈਨੇਸੀ ਪੁਲਸ ਨੇ ਇਸ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਾਨਲੇਵਾ ਗੋਲੀਬਾਰੀ ਗੋਲੀਬਾਰੀ ਮੈਮਫਿਸ ਦੇ ਕੋਲਿਰਵਿਲੇ ਵਿਚ ਸਥਿਤ ਇੱਕ ਕਰੋਗਰ ਸਟੋਰ ਦੇ ਅੰਦਰ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ। ਕੋਲਿਰਵਿਲੇ ਪੁਲਸ ਮੁਖੀ ਡੇਲ ਲੇਨ ਦੇ ਅਨੁਸਾਰ ਇਸ ਬੰਦੂਕਧਾਰੀ ਨੇ 1 ਨਾਗਰਿਕ ਦੀ ਜਾਨ ਤੇ 12 ਨੂੰ ਜ਼ਖਮੀ ਕਰਨ ਦੇ ਬਾਅਦ ਆਪਣੇ ਆਪ ਨੂੰ ਗੋਲੀ ਮਾਰੀ, ਜਿਸ ਕਾਰਨ ਉਸਦੀ ਮੌਤ ਹੋ ਗਈ। 

ਇਹ ਖ਼ਬਰ ਪੜ੍ਹੋ-  ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ


ਪੁਲਸ ਅਨੁਸਾਰ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁੱਝ ਬਹੁਤ ਗੰਭੀਰ ਜ਼ਖਮੀ ਹਨ। ਕਰੋਗਰ ਦੇ ਕਰਮਚਾਰੀਆਂ ਅਨੁਸਾਰ ਹਮਲਾਵਰ ਨੇ ਸਟੋਰ 'ਚ ਆ ਕੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਤੇ ਸਟੋਰ ਵਿਚ ਮੌਜੂਦ ਲੋਕਾਂ ਦਰਮਿਆਨ ਹਫੜਾ ਦਫੜੀ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਫਰਿੱਜਾਂ ਵਿਚ ਵੀ ਲੁਕ ਗਏ। ਇਸ ਹਮਲੇ ਵਿਚ ਮਾਰੀ ਗਈ ਪੀੜਤ ਮਹਿਲਾ ਦੀ ਪਛਾਣ ਉਸਦੇ ਪਰਿਵਾਰ ਵੱਲੋਂ 70 ਸਾਲਾਂ ਓਲੀਵੀਆ ਕਿੰਗ ਵਜੋਂ ਕੀਤੀ, ਜੋਕਿ ਸਟੋਰ ਵਿਚ ਸ਼ਾਪਿੰਗ ਲਈ ਆਈ ਸੀ। ਪੁਲਸ ਵੱਲੋਂ ਇਸ ਹਮਲੇ ਦੇ ਕਾਰਨਾਂ ਅਤੇ ਹਮਲਾਵਰ ਸਬੰਧੀ ਜ਼ਿਆਦਾ ਜਾਣਕਾਰੀ ਲਈ ਜਾਂਚ ਕੀਤੀ ਜਾ ਰਹੀ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News