ਅਮਰੀਕਾ ਦੇ ਨਾਮਵਰ ਬਾਡੀ ਬਿਲਡਰ ਜੌਨ ਮੀਡੋਜ਼ ਦਾ ਦਿਹਾਂਤ

Tuesday, Aug 10, 2021 - 11:24 AM (IST)

ਅਮਰੀਕਾ ਦੇ ਨਾਮਵਰ ਬਾਡੀ ਬਿਲਡਰ ਜੌਨ ਮੀਡੋਜ਼ ਦਾ ਦਿਹਾਂਤ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਉਹਾਇਓ 'ਚ ਨਾਮਵਰ ਬਾਡੀ ਬਿਲਡਰ ਜੌਨ ਮੀਡੋਜ਼ ਦਾ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਸੂਤਰਾਂ ਅਨੁਸਾਰ, ਉਹਾਇਓ ਅਧਾਰਤ ਪੇਸ਼ੇਵਰ ਬਾਡੀ ਬਿਲਡਰ ਅਤੇ ਟ੍ਰੇਲਰ ਮਾਲਕ ਮੀਡੋਜ਼ ਦਾ ਬੀਤੇ ਦਿਨ ਐਤਵਾਰ ਨੂੰ ਆਪਣੇ ਘਰ ਵਿਚ ਦਿਹਾਂਤ ਹੋ ਗਿਆ। ਪਰਿਵਾਰ ਵੱਲੋਂ ਪਾਈ ਗਈ ਇਕ ਫੇਸਬੁੱਕ ਪੋਸਟ ਜ਼ਰੀਏ ਇਸ ਖ਼ਬਰ ਸਬੰਦੀ ਜਾਣਕਾਰੀ ਦਿੱਤੀ ਗਈ।

ਮੀਡੋਜ਼ ਨੂੰ ਅਮਰੀਕਾ 'ਚ 'ਮਾਉਂਟੇਨ ਡੌਗ' ਕਿਹਾ ਜਾਂਦਾ ਸੀ, ਉਹ ਆਪਣੇ ਪਿੱਛੇ ਪਤਨੀ ਅਤੇ 2 ਜੁੜਵਾ ਬੱਚਿਆ ਨੂੰ ਛੱਡ ਗਏ ਹਨ। ਸੂਤਰਾਂ ਅਨੁਸਾਰ, ਮੀਡੋਜ਼ ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਰੋਗ ਨਾਲ ਪੀੜ੍ਹਤ ਸਨ। ਉਹਨਾਂ ਨੂੰ ਪਿਛਲੇ ਸਾਲ ਹਸਪਤਾਲ 'ਚ ਦਾਖ਼ਲ ਵੀ ਕਰਾਇਆ ਗਿਆ ਸੀ।


author

cherry

Content Editor

Related News