ਓਹੀਓ 'ਚ ਸੈਲਫ਼ੀ ਲੈਣ ਲਈ ਪੁਲ ਦੇ ਸਿਖਰ 'ਤੇ ਚੜ੍ਹੀ ਬੀਬੀ, ਅਧਿਕਾਰੀਆਂ ਵਲੋਂ ਉਤਾਰੀ ਗਈ

Sunday, Mar 21, 2021 - 01:30 PM (IST)

ਓਹੀਓ 'ਚ ਸੈਲਫ਼ੀ ਲੈਣ ਲਈ ਪੁਲ ਦੇ ਸਿਖਰ 'ਤੇ ਚੜ੍ਹੀ ਬੀਬੀ, ਅਧਿਕਾਰੀਆਂ ਵਲੋਂ ਉਤਾਰੀ ਗਈ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਓਹੀਓ ਵਿਚ ਇਕ ਬੀਬੀ ਮਹਿਲਾ ਦੇ ਸੈਲਫੀ ਲੈਣ ਦੇ ਸ਼ੌਕ ਨੇ ਉਸ ਦੀ ਜਾਨ ਨੂੰ ਉਸ ਵੇਲੇ ਖਤਰੇ ਵਿਚ ਪਾ ਦਿੱਤਾ, ਜਦੋਂ ਉਹ ਸੈਲਫੀ ਲੈਣ ਲਈ ਇਕ ਪੁਲ ਦੇ ਸਿਖਰ 'ਤੇ ਚੜ੍ਹ ਗਈ। ਇਸ ਮਹਿਲਾ ਨੂੰ ਬਚਾਉਣ ਲਈ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਜੱਦੋ ਜਹਿਦ ਕਰਨੀ ਪਈ। ਇਸ ਸੰਬੰਧ ਵਿੱਚ ਸੂਬੇ ਦੀ ਟੋਲੇਡੋ ਕਾਉਂਟੀ ਦੇ ਫਾਇਰ ਅਤੇ ਰੈਸਕਿਊ ਵਿਭਾਗ ਅਨੁਸਾਰ ਇਕ 23 ਸਾਲਾ ਮਹਿਲਾ ਇੰਸਟਾਗ੍ਰਾਮ 'ਤੇ ਫੋਟੋ ਪੋਸਟ ਕਰਨ ਲਈ ਸੈਲਫੀ ਲੈਣ ਵਾਸਤੇ ਵੀਰਵਾਰ ਰਾਤ ਟੋਲੇਡੋ ਦੇ ਉੱਚ ਪੱਧਰੀ ਬ੍ਰਿਜ ਦੇ ਉੱਪਰ ਚੜ੍ਹ ਗਈ। ਇਹ ਬੀਬੀ, ਜਿਸਦੀ ਜਨਤਕ ਤੌਰ 'ਤੇ ਪਛਾਣ ਨਹੀਂ ਹੋ ਸਕੀ, ਇਸ ਉਪਰੰਤ ਪੁਲ  ਦੀ ਉਚਾਈ 'ਤੇ ਫਸ ਗਈ ਅਤੇ ਨੀਚੇ ਉਤਰਨ ਲਈ ਮਦਦ ਮੰਗੀ। ਇਸ ਸੰਬੰਧੀ ਅੱਗ ਬੁਝਾਊ ਅਮਲਾ ਅਤੇ ਟੋਲੇਡੋ ਪੁਲਿਸ ਨੇ ਰਾਤ 11 ਵਜੇ ਦੇ ਕਰੀਬ ਕਾਰਵਾਈ ਕੀਤੀ। 

ਅਧਿਕਾਰੀਆਂ ਦੁਆਰਾ ਬੀਬੀ ਤੱਕ ਪਹੁੰਚਣ ਵੇਲੇ 25 ਮੀਲ ਪ੍ਰਤੀ ਘੰਟਾ ਦੀ ਹਵਾ ਦਾ ਸਾਹਮਣਾ ਕੀਤਾ। ਓਹੀਓ ਟਰਾਂਸਪੋਰਟੇਸ਼ਨ ਵਿਭਾਗ ਦੇ ਅਨੁਸਾਰ ਇਸ ਬ੍ਰਿਜ 'ਤੇ ਟਾਵਰ ਦੀ ਉਚਾਈ ਲਗਭਗ 215 ਫੁੱਟ ਸੀ।ਅਧਿਕਾਰੀਆਂ ਨੇ ਦੱਸਿਆ ਕਿ ਬੀਬੀ ਨੂੰ ਉਚਾਈ ਤੋਂ ਉਤਾਰਨ ਲਈ ਕਾਫ਼ੀ ਮਿਹਨਤ ਕੀਤੀ। ਉਸ ਨੂੰ ਪੁਲ ਦੇ ਮੁੱਖ ਟਾਵਰ ਦੇ ਅੰਦਰ ਪੌੜੀ ਰਾਹੀਂ ਸੁਰੱਖਿਅਤ ਢੰਗ ਨਾਲ ਜ਼ਮੀਨ 'ਤੇ ਆਉਣ ਲਈ ਸਹਾਇਤਾ ਕੀਤੀ। ਅਧਿਕਾਰੀਆਂ ਅਨੁਸਾਰ ਬੀਬੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ।


author

DIsha

Content Editor

Related News