ਚੀਨ ਵੱਲੋਂ ਹਮਲਾ ਕੀਤੇ ਜਾਣ 'ਤੇ ਤਾਈਵਾਨ ਦੀ ਰੱਖਿਆ ਕਰੇਗਾ ਅਮਰੀਕਾ : ਬਾਈਡੇਨ
Monday, Sep 19, 2022 - 11:35 AM (IST)
ਬੀਜਿੰਗ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਜੇਕਰ ਚੀਨ ਨੇ ਤਾਈਵਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਬਲ ਉਸ ਦੀ ਰੱਖਿਆ ਕਰਨਗੇ। ਚੀਨ ਇਸ ਸਵੈ-ਸ਼ਾਸਨ ਵਾਲੇ ਟਾਪੂ 'ਤੇ ਦਾਅਵਾ ਕਰਦਾ ਹੈ। ਨਿਊਜ਼ ਚੈਨਲ ਸੀਬੀਐਸ ਨਿਊਜ਼ 'ਤੇ ਪ੍ਰਸਾਰਿਤ '60 ਮਿੰਟ' ਪ੍ਰੋਗਰਾਮ ਵਿਚ ਬਾਈਡੇਨ ਨੂੰ ਐਤਵਾਰ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਚੀਨ ਤਾਈਵਾਨ 'ਤੇ ਹਮਲਾ ਕਰਦਾ ਹੈ ਤਾਂ ਕੀ ਅਮਰੀਕੀ ਬਲ, ਅਮਰੀਕੀ ਮਰਦ ਅਤੇ ਔਰਤਾਂ ਉਸ ਦੀ ਰੱਖਿਆ ਕਰਨਗੇ? ਜਵਾਬ ਵਿੱਚ ਬਾਈਡੇਨ ਨੇ "ਹਾਂ" ਕਿਹਾ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਆਨਲਾਈਨ ਦੇਖ ਸਕੋਗੇ ਵੀਜ਼ਾ ਐਪਲੀਕੇਸ਼ਨ ਦਾ ਸਟੇਟਸ
ਸਮਾਚਾਰ ਏਜੰਸੀ ਨੇ ਦੱਸਿਆ ਕਿ ਇੰਟਰਵਿਊ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਨੀਤੀ ਦੇ ਤਹਿਤ ਅਮਰੀਕਾ ਦਾ ਮੰਨਣਾ ਹੈ ਕਿ ਤਾਈਵਾਨ ਦੇ ਮੁੱਦੇ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ, ਪਰ ਨੀਤੀ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਚੀਨੀ ਹਮਲੇ ਦੀ ਸਥਿਤੀ ਵਿੱਚ ਅਮਰੀਕੀ ਬਲਾਂ ਨੂੰ ਭੇਜਿਆ ਜਾ ਸਕਦਾ ਹੈ ਜਾਂ ਨਹੀਂ। ਬਾਈਡੇਨ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਨੇ ਤਾਈਵਾਨ ਨੂੰ ਸਮੁੰਦਰ 'ਚ ਮਿਜ਼ਾਈਲਾਂ ਦਾਗ ਕੇ ਅਤੇ ਨੇੜਲੇ ਇਲਾਕਿਆਂ 'ਚ ਲੜਾਕੂ ਜਹਾਜ਼ ਉਡਾ ਕੇ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਸਮੇਤ ਕਈ ਸਿਆਸੀ ਹਸਤੀਆਂ ਨੇ ਤਾਈਵਾਨ ਦੀ ਯਾਤਰਾ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।