ਅਮਰੀਕਾ ਦੀ ਚਿਤਾਵਨੀ, ਚੀਨੀ ਡਰੋਨ ਨਾਲ ਹੋ ਸਕਦੀ ਹੈ ਡਾਟਾ ਚੋਰੀ

05/21/2019 9:43:02 PM

ਬੀਜਿੰਗ/ਵਾਸ਼ਿੰਗਟਨ— ਅਮਰੀਕੀ ਮੀਡੀਆ ਦੀ ਖਬਰ ਮੁਤਾਬਕ ਵਾਸ਼ਿੰਗਟਨ ਨੇ ਚੀਨ 'ਚ ਬਣੇ ਡਰੋਨ ਨੂੰ ਲੈ ਕੇ ਆਗਾਹ ਕਰਦੇ ਹੋਏ ਕਿਹਾ ਕਿ ਇਹ ਬੀਜਿੰਗ ਦੀ ਖੁਫੀਆ ਏਜੰਸੀਆਂ ਨੂੰ ਡਾਟਾ ਚੋਰੀ ਕਰਨ 'ਚ ਮਦਦਗਾਰ ਹੋ ਸਕਦੇ ਹਨ।

'ਸੀ.ਐੱਨ.ਐੱਨ.' ਦੀ ਖਬਰ ਮੁਤਾਬਕ ਗ੍ਰਹਿ ਸੁਰੱਖਿਆ ਵਿਭਾਗ ਨੇ ਸੋਮਵਾਰ ਨੂੰ ਆਗਾਹ ਕੀਤਾ ਕਿ ਚੀਨ 'ਚ ਬਣੇ ਡਰੋਨ ਨਾਲ 'ਸੰਗਠਨਾਂ ਨਾਲ ਜੁੜੀਆਂ ਜਾਣਕਾਰੀਆਂ' ਖਤਰੇ 'ਚ ਪੈ ਸਕਦੀਆਂ ਹਨ। ਡੀ.ਐੱਚ.ਐੱਸ. ਦੀ ਚਿਤਾਵਨੀ ਦੇ ਹਵਾਲੇ ਨਾਲ ਕਿਹਾ ਕਿ ਅਮਰੀਕੀ ਸਰਕਾਰ ਅਜਿਹੇ ਕਿਸੇ ਵੀ ਤਕਨੀਕੀ ਉਤਪਾਦ ਨੂੰ ਲੈ ਕੇ ਕਾਫੀ ਚਿੰਤਤ ਹੈ ਜੋ ਅਮਰੀਕੀ ਡਾਟਾ ਨੂੰ ਇਕ ਅਜਿਹੇ ਦੇਸ਼ ਦੇ ਖੇਤਰ 'ਚ ਲਿਜਾ ਸਕਦਾ ਹੈ ਜੋ ਆਪਣੀਆਂ ਖੁਫੀਆ ਸੇਵਾਵਾਂ ਨੂੰ ਉਸ ਡਾਟਾ ਤੱਕ ਪਹੁੰਚ ਦੀ ਆਗਿਆ ਦੇਵੇ ਜਾਂ ਉਸ ਦੀ ਦੁਰਵਰਤੋਂ ਕਰੇ। ਚੀਨ-ਅਮਰੀਕਾ ਵਪਾਰ ਯੁੱਧ ਦੇ ਮੱਦੇਨਜ਼ਰ ਚੀਨ ਦੇ ਤਕਨੀਕੀ ਖੇਤਰ ਦੀ ਅਣਪਛਾਤੀ ਜਾਂਚ ਦੇ ਚੱਲਦੇ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ।


Baljit Singh

Content Editor

Related News