ਈਰਾਕ ''ਚ ਏਅਰਬੇਸ ਹਮਲੇ ''ਤੇ ਅਮਰੀਕਾ ਸਖਤ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ
Thursday, Mar 04, 2021 - 07:40 PM (IST)
ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਪੱਛਮੀ ਇਰਾਕ 'ਚ ਬੁੱਧਵਾਰ ਨੂੰ ਇਕ ਹਵਾਈ ਫੌਜ ਅੱਡੇ (ਏਅਰਬੇਸ) ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰਾਕੇਟ ਹਮਲੇ ਦੇ ਜਵਾਬ 'ਚ ਫੌਜੀ ਕਾਰਵਾਈ 'ਤੇ ਵਿਚਾਰ ਕਰ ਸਕਦਾ ਹੈ। ਇਸ ਨਾਲ ਖੇਤਰ 'ਚ ਹਿੰਸਾ ਦਾ ਨਵਾਂ ਦੌਰ ਸ਼ੁਰੂ ਹੋਣ ਦਾ ਖਦਸ਼ਾ ਵਧ ਗਿਆ ਹੈ। ਜਿਸ ਹਵਾਈ ਫੌਜ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ, ਉਸ 'ਚ ਅਮਰੀਕਾ ਦੇ ਅਗਵਾਈ ਵਾਲੇ ਗਠਜੋੜ ਦੇ ਫੌਜੀ ਮੁਲਾਜ਼ਮ ਸ਼ਾਮਲ ਸਨ।ਹਵਾਈ ਫੌਜ ਅੱਡੇ ਨੂੰ ਨਿਸ਼ਾਨਾ ਬਣਾ ਕੇ ਘਟੋ-ਘੱਟ 10 ਰਾਕੇਟ ਦਾਗੇ ਗਏ ਸਨ।
ਇਹ ਵੀ ਪੜ੍ਹੋ -ਰੂਸ 'ਚ ਫਿਰ ਕੋਰੋਨਾ ਨੇ ਫੜੀ ਰਫਤਾਰ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 11 ਹਜ਼ਾਰ ਤੋਂ ਵਧੇਰੇ ਮਾਮਲੇ
ਇਸ ਦੌਰਾਨ ਦਿਲ ਦਾ ਦੌਰ ਪੈਣ ਕਾਰਣ ਇਕ ਅਮਰੀਕੀ ਕਾਂਟ੍ਰੈਕਰਟ ਦੀ ਮੌਤ ਹੋ ਗਈ। ਇਰਾਕ-ਸੀਰੀਆ ਸਰਹੱਦ 'ਤੇ ਇਰਾਕ ਨਾਲ ਸੰਬੰਧ ਮਿਲੀਸ਼ੀਆ ਨੂੰ ਨਿਸ਼ਾਨਾ ਬਣਾ ਕੇ ਪਿਛਲੇ ਹਫਤੇ ਕੀਤੀ ਗਈ ਅਮਰੀਕਾ ਦੀ ਬੰਬਮਾਰੀ ਤੋਂ ਬਾਅਦ ਇਹ ਪਹਿਲਾਂ ਹਮਲਾ ਹੈ। ਇਰਾਕ 'ਚ ਈਰਾਨ ਸਮਰਥਿਤ ਮਿਲੀਸ਼ੀਆ ਸੰਗਠਨਾਂ ਦੇ ਵਧਦੇ ਤਣਾਅ ਨਾਲ ਖੇਤਰ 'ਚ ਹੋਰ ਹਮਲੇ ਹੋਣ ਦਾ ਖਦਸ਼ਾ ਹੈ। ਇਸ ਨਾਲ ਈਰਾਨ ਨਾਲ 2015 'ਚ ਹੋਏ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਨ ਦੇ ਸੰਬੰਧ 'ਚ ਬਾਈਡੇਨ ਪ੍ਰਸ਼ਾਸਨ ਦੀ ਇੱਛਾ ਅਤੇ ਏਸ਼ੀਆ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਅਮਰੀਕਾ ਦੀ ਰਣਨੀਤੀ 'ਤੇ ਅਸਰ ਪਵੇਗਾ।
ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ
ਹਮਲੇ ਦੇ ਬਾਰੇ 'ਚ ਪੁੱਛੇ ਜਾਣ 'ਤੇ ਰਾਸ਼ਟਰਪਤੀ ਜੋ ਬਾਈਡੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਸ 'ਤੇ ਧਿਆਨ ਦੇ ਰਹੇ ਹਾਂ। ਬਾਈਡੇਨ ਨੇ ਕਿਹਾ ਕਿ ਸ਼ੁਕਰ ਹੈ ਕਿ ਰਾਕੇਟ ਹਮਲੇ 'ਚ ਕਿਸੇ ਦੀ ਜਾਨ ਨਹੀਂ ਗਈ ਪਰ ਇਕ ਕਾਂਟ੍ਰੈਕਟਰ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਅਸੀਂ ਇਸ ਗੱਲ ਦਾ ਪਤਾ ਲਾ ਰਹੇ ਹਾਂ ਕਿ ਇਸ ਹਮਲੇ ਲਈ ਕੌਣ ਜ਼ਿੰਮੇਵਾਰ ਹੈ ਅਤੇ ਇਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਜੇਕਰ ਸਾਨੂੰ ਲੱਗਦਾ ਹੈ ਕਿ ਜਵਾਬੀ ਕਾਰਵਾਈ ਦੀ ਲੋੜ ਹੈ ਤਾਂ ਅਸੀਂ ਸਾਨੂੰ ਸਹੀ ਲੱਗਣ ਵਾਲੇ ਤਰੀਕੇ ਨਾਲ ਠੀਕ ਸਮੇਂ 'ਤੇ ਕਦਮ ਚੁੱਕਾਂਗੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।