ਅਮਰੀਕਾ ਨੇ H-1B ਅਤੇ ਦੂਜੇ ਵਰਕ ਵੀਜ਼ਾ ਬਿਨੈਕਾਰਾਂ ਨੂੰ ਦਿੱਤੀ ਵੱਡੀ ਰਾਹਤ, ਭਾਰਤੀਆਂ ਨੂੰ ਹੋਵੇਗਾ ਫਾਇਦਾ
Friday, Dec 24, 2021 - 06:24 PM (IST)
ਵਾਸ਼ਿੰਗਟਨ (ਏ.ਐੱਨ.ਆਈ.): ਅਮਰੀਕਾ ਨੇ 2022 ਲਈ ਬਹੁਤ ਸਾਰੇ ਵੀਜ਼ਾ ਬਿਨੈਕਾਰਾਂ ਲਈ ਨਿੱਜੀ ਇੰਟਰਵਿਊ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ H-1B ਵੀਜ਼ਾ 'ਤੇ ਆਉਣ ਵਾਲੇ ਕਰਮਚਾਰੀ ਅਤੇ ਵਿਦਿਆਰਥੀ ਸ਼ਾਮਲ ਹਨ। ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਦਿੱਤੀ । ਵਿਦੇਸ਼ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਹਨਾਂ ਨੇ ਉਸੇ ਖੇਤਰ ਦੇ ਵੀਜ਼ਾ ਧਾਰਕਾਂ ਦੇ ਵੀਜ਼ਾ ਨਵਿਆਉਣ ਦੇ ਮਾਮਲੇ ਵਿੱਚ ਇੰਟਰਵਿਊ ਤੋਂ ਛੋਟ ਨੂੰ ਵੀ ਵਧਾ ਦਿੱਤਾ ਹੈ। ਅਮਰੀਕੀ ਸਰਕਾਰ ਦੇ ਇਸ ਕਦਮ ਨਾਲ ਦੁਨੀਆ ਭਰ ਤੋਂ ਅਪਲਾਈ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ, ਜਿਸ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਅਤੇ ਚੀਨੀ ਨਾਗਰਿਕਾਂ ਦੀ ਹੈ।
ਵੀਰਵਾਰ ਨੂੰ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੌਂਸਲਰ ਅਧਿਕਾਰੀਆਂ ਨੂੰ 31 ਦਸੰਬਰ, 2022 ਤੱਕ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਕੁਝ ਵਿਅਕਤੀਗਤ ਪਟੀਸ਼ਨ-ਅਧਾਰਿਤ ਗੈਰ-ਪ੍ਰਵਾਸੀ ਵਰਕ ਵੀਜ਼ਿਆਂ ਲਈ ਅਸਥਾਈ ਤੌਰ 'ਤੇ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਉਹਨਾਂ ਨੂੰ ਨਿੱਜੀ ਇੰਟਰਵਿਊ ਤੋਂ ਰਾਹਤ ਮਿਲੇਗੀ। ਇਨ੍ਹਾਂ ਵਿੱਚ H-1B ਵੀਜ਼ਾ, H-3 ਵੀਜ਼ਾ, L ਵੀਜ਼ਾ, O ਵੀਜ਼ਾ (US ਵੀਜ਼ਾ ਨਿਊਜ਼ ਅੱਪਡੇਟ) ਸ਼ਾਮਲ ਹਨ। ਬਿਆਨ 'ਚ ਇਹ ਵੀ ਦੱਸਿਆ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਵਿਭਾਗ ਦੀ ਵੀਜ਼ਾ ਪ੍ਰੋਸੈਸਿੰਗ ਸਮਰੱਥਾ 'ਚ ਕਮੀ ਆਈ ਹੈ। ਜਿਵੇਂ ਹੀ ਗਲੋਬਲ ਯਾਤਰਾ ਦੁਬਾਰਾ ਸ਼ੁਰੂ ਹੋ ਰਹੀ ਹੈ, ਅਸੀਂ ਇਹ ਅਸਥਾਈ ਕਦਮ ਚੁੱਕ ਰਹੇ ਹਾਂ ਤਾਂ ਜੋ ਵੀਜ਼ਾ ਲਈ ਉਡੀਕ ਸਮੇਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਨਾਲ ਘਟਾਇਆ ਜਾ ਸਕੇ। ਇਸ ਸਮੇਂ ਦੌਰਾਨ ਅਸੀਂ ਰਾਸ਼ਟਰੀ ਸੁਰੱਖਿਆ ਨੂੰ ਆਪਣੀ ਪਹਿਲ ਦੇ ਤੌਰ 'ਤੇ ਰੱਖਾਂਗੇ।
ਪੜ੍ਹੋ ਇਹ ਅਹਿਮ ਖਬਰ -ਬੰਗਲਾਦੇਸ਼ : ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 27 ਲੋਕਾਂ ਦੀ ਮੌਤ ਤੇ 100 ਜ਼ਖਮੀ
ਇਹਨਾਂ ਸ਼੍ਰੇਣੀਆਂ ਵਿਚ ਵੀ ਦਿੱਤੀ ਗਈ ਛੋਟ
ਕੌਂਸਲਰ ਅਧਿਕਾਰੀਆਂ ਨੂੰ ਹੁਣ ਲੱਗਭਗ ਇਕ ਦਰਜਨ ਵੀਜ਼ਾ ਸ਼੍ਰੇਣੀਆਂ ਲਈ ਨਿੱਜੀ ਇੰਟਰਵਿਊ ਤੋਂ ਛੋਟ ਦੇਣ ਲਈ ਆਰਜ਼ੀ ਤੌਰ 'ਤੇ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿੱਚ ਗੈਰ-ਇਮੀਗ੍ਰੇਸ਼ਨ ਵੀਜ਼ਾ (H-1B ਵੀਜ਼ਾ), ਵਿਦਿਆਰਥੀਆਂ ਲਈ ਵੀਜ਼ਾ, ਅਸਥਾਈ ਖੇਤੀਬਾੜੀ ਅਤੇ ਗੈਰ-ਖੇਤੀ ਕਾਮੇ, ਵਿਦਿਆਰਥੀ ਐਕਸਚੇਂਜ ਪ੍ਰੋਗਰਾਮ, ਅਥਲੀਟ, ਕਲਾਕਾਰ ਅਤੇ ਮਨੋਰੰਜਨ ਵਰਗੀਆਂ ਸ਼੍ਰੇਣੀਆਂ ਨਾਲ ਸਬੰਧਤ ਵੀਜ਼ੇ ਸ਼ਾਮਲ ਹਨ। ਮਾਰਚ 2020 ਵਿੱਚ ਯੂਐਸ ਸਟੇਟ ਡਿਪਾਰਟਮੈਂਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਕਾਰਨ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਸਾਰੀਆਂ ਨਿਯਮਿਤ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਸੇਵਾਵਾਂ ਨੂੰ ਸੀਮਤ ਸਮਰੱਥਾ ਅਤੇ ਪਹਿਲ ਦੇ ਆਧਾਰ 'ਤੇ ਬਹਾਲ ਕੀਤਾ ਗਿਆ ਸੀ ਪਰ ਲੋਕਾਂ ਨੂੰ ਕੁਝ ਵੀਜ਼ਾ ਮੁਲਾਕਾਤਾਂ ਲਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਿਆ।
ਜਾਣੋ ਕਿਹੜਾ ਵੀਜ਼ਾ ਜ਼ਿਆਦਾ ਚਰਚਾ ਵਿਚ
ਇਸ ਵਿਚਕਾਰ ਸਭ ਤੋਂ ਵੱਧ ਚਰਚਾ ਵਿਚ ਰਹਿਣ ਵਾਲੇ ਐੱਚ-1ਬੀ ਵੀਜ਼ਾ ਨੂੰ ਲੈਕੇ ਇੰਟਰਵਿਊ ਵਿੱਚ ਛੋਟ ਦਿੱਤੀ ਗਈ ਹੈ। ਇਹ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਦੀ ਇਜਾਜ਼ਤ ਦਿੰਦਾ ਹੈ। ਇਨ੍ਹਾਂ ਤਕਨਾਲੋਜੀ ਕਾਰਨ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਨੌਕਰੀ 'ਤੇ ਰੱਖਦੀਆਂ ਹਨ। ਐਚ-1ਬੀ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਵਿੱਚ ਸਭ ਤੋਂ ਵੱਧ ਮੰਗਿਆ ਜਾਂਦਾ ਹੈ। ਇਸ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।