ਅਮਰੀਕਾ ''ਚ ਬੇਰੁਜ਼ਗਾਰੀ ਲਾਭਾਂ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ ''ਚ ਵਾਧਾ

Friday, Feb 10, 2023 - 01:52 PM (IST)

ਅਮਰੀਕਾ ''ਚ ਬੇਰੁਜ਼ਗਾਰੀ ਲਾਭਾਂ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ ''ਚ ਵਾਧਾ

ਵਾਸ਼ਿੰਗਟਨ (ਆਈ.ਏ.ਐੱਨ.ਐੱਸ.)- ਅਮਰੀਕਾ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਬੇਰੁਜ਼ਗਾਰੀ ਲਾਭਾਂ ਲਈ ਅਪਲਾਈ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 13 ਹਜ਼ਾਰ ਦੇ ਵਾਧੇ ਦੇ ਨਾਲ 196,000 ਹੋ ਗਆ। ਸਰਕਾਰੀ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਬੇਰੁਜ਼ਗਾਰੀ ਦੀਆਂ ਨਵੀਆਂ ਅਰਜ਼ੀਆਂ 183,000 ਤੋਂ ਵਧੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਚੱਕਰਵਾਤੀ ਤੂਫ਼ਾਨ 'ਗੈਬਰੀਏਲ' ਦਾ ਖਦਸ਼ਾ, ਵਸਨੀਕਾਂ ਲਈ ਚੇਤਾਵਨੀ ਜਾਰੀ

ਕਿਰਤ ਵਿਭਾਗ ਦੇ ਅਨੁਸਾਰ ਦਸੰਬਰ 2022 ਤੋਂ ਬਾਅਦ ਦਾਅਵਿਆਂ ਵਿੱਚ ਇਹ ਪਹਿਲਾ ਵਾਧਾ ਸੀ। ਵਾਲ ਸਟਰੀਟ ਜਰਨਲ ਦੇ ਇੱਕ ਸਰਵੇਖਣ ਵਿੱਚ ਅਰਥ ਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ 4 ਫਰਵਰੀ ਤੋਂ ਪਹਿਲਾਂ ਸੱਤ ਦਿਨਾਂ ਲਈ ਬੇਰੁਜ਼ਗਾਰੀ ਦੇ ਨਵੇਂ ਦਾਅਵੇ 190,000 ਹੋ ਜਾਣਗੇ। ਇਸ ਦੌਰਾਨ ਮਹਿੰਗਾਈ ਲੱਖਾਂ ਅਮਰੀਕੀਆਂ ਦੀ ਜੇਬ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪੋਲਾਂ ਵਿੱਚ ਪਾਇਆ ਗਿਆ ਹੈ ਕਿ 50 ਪ੍ਰਤੀਸ਼ਤ ਅਮਰੀਕੀਆਂ ਨੇ ਕਿਹਾ ਕਿ ਉਹ ਵਿੱਤੀ ਤੌਰ 'ਤੇ ਸਮਰੱਥ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News