ਜਰਮਨੀ ''ਚ ਅਮਰੀਕੀ ਫੌਜੀਆਂ ਦੀ ਘਟਾਈ ਜਾਵੇਗੀ ਗਿਣਤੀ, ਟਰੰਪ ਨੇ ਦੱਸਿਆ ਇਹ ਕਾਰਨ

06/16/2020 12:39:18 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਰਮਨੀ ਵਿਚ ਤਾਇਨਾਤ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਕੇ 25,000 ਕਰ ਦਿੱਤੀ ਜਾਵੇਗੀ। ਟਰੰਪ ਨੇ ਇਸ ਫੈਸਲੇ ਪਿੱਛੇ ਜਰਮਨੀ ਦੇ ਨਾਕਾਫੀ ਰੱਖਿਆ ਖਰਚਿਆਂ ਦਾ ਕਾਰਨ ਦੱਸਿਆ ਹੈ। 

ਰਾਸ਼ਟਰਪਤੀ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਜਰਮਨੀ ਵਿਚ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਕੇ 25,000 ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, ਜਰਮਨੀ ਨਾਟੋ ਨੂੰ ਅਦਾਇਗੀ ਕਰਨ ਵਿਚ ਲਾਪਰਵਾਹ ਹੈ। ਵਰਤਮਾਨ ਵਿਚ ਜਰਮਨੀ ਵਿਚ ਲਗਭਗ 35,000 ਅਮਰੀਕੀ ਫੌਜੀ ਤਾਇਨਾਤ ਹਨ। ਜਰਮਨੀ ਵਿਚ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਗਰੇਨੇਲ ਨੇ ਪਿਛਲੇ ਹਫ਼ਤੇ ਜਰਮਨ ਮੀਡੀਆ ਨੂੰ ਦੱਸਿਆ ਕਿ ਅਮਰੀਕੀ ਟੈਕਸਦਾਤਾ ਹੁਣ ਦੂਜੇ ਦੇਸ਼ਾਂ ਦੀ ਰੱਖਿਆ ਉੱਤੇ ਬਹੁਤ ਜ਼ਿਆਦਾ ਭੁਗਤਾਨ ਕਰਨ ਦੇ ਹੱਕ ਵਿਚ ਨਹੀਂ ਹਨ।


Lalita Mam

Content Editor

Related News