UN ''ਚ ਉਇਗਰ ਮੁਸਲਮਾਨਾਂ ''ਤੇ ਚੀਨ ਨੂੰ ਘੇਰੇਗਾ ਅਮਰੀਕਾ
Saturday, Sep 07, 2019 - 08:44 PM (IST)

ਵਾਸ਼ਿੰਗਟਨ - ਉਇਗਰ ਮੁਸਲਮਾਨਾਂ ਦੇ ਮਾਮਲੇ 'ਤੇ ਅਮਰੀਕਾ ਨੇ ਚੀਨ ਨੂੰ ਘੇਰਨ ਦਾ ਫੈਸਲਾ ਕੀਤਾ ਹੈ। ਇਸ ਮਹੀਨੇ ਦੀ ਯੂ. ਐੱਨ. (ਸੰਯੁਕਤ ਰਾਸ਼ਟਰ) ਦੀ ਜਨਰਲ ਅਸੈਂਬਲੀ 'ਚ ਅਮਰੀਕਾ ਇਸ ਮਾਮਲੇ ਨੂੰ ਚੁੱਕੇਗਾ ਅਤੇ ਉਇਗਰਾਂ ਦੇ ਲਈ ਸਮਰਥਨ ਹਾਸਲ ਕਰੇਗਾ। ਇਹ ਗੱਲ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਚੀਨ ਉਇਗਰਾਂ ਦੇ ਨਾਲ ਵਿਵਹਾਰ ਕਰ ਰਿਹਾ ਹੈ, ਉਹ ਦੁਨੀਆ 'ਤੇ ਇਕ ਦਾਗ ਹੈ। ਪੋਂਪੀਓ ਨੇ ਆਖਿਆ ਕਿ ਉਇਗਰ ਮੁਸਲਮਾਨਾਂ ਨੂੰ ਸਮੂਹਿਕ ਰੂਪ ਤੋਂ ਕੈਦ 'ਚ ਰੱਖਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਦੁਨੀਆ ਦੇ ਹੋਰ ਦੇਸ਼ਾਂ ਦੇ ਪ੍ਰਮੁੱਖਾਂ ਦੇ ਸਾਲਾਨਾ ਸੰਮੇਲਨ 'ਚ ਅਮਰੀਕਾ ਪਹਿਲ ਦੇ ਆਧਾਰ 'ਤੇ ਚੁੱਕੇਗਾ।
ਕੰਸਾਸ ਸਟੇਟ ਯੂਨੀਵਰਸਿਟੀ 'ਚ ਪੋਂਪੀਓ ਨੇ ਆਖਿਆ ਕਿ ਅਸੀਂ ਵੱਡੀ ਗਿਣਤੀ 'ਚ ਰੈਲੀ ਕਰਾਂਗੇ, ਜਿਥੇ ਹੋਰ ਦੇਸ਼ਾਂ ਦਾ ਇਸ ਮਾਮਲੇ 'ਤੇ ਸਮਰਥਨ ਹਾਸਲ ਕਰਾਂਗੇ। ਚੀਨ ਦੇ ਇਸ ਅਣਮਨੁੱਖੀ ਕੰਮ ਨੂੰ ਰੋਕਣ 'ਚ ਹੋਰ ਦੇਸ਼ਾਂ ਤੋਂ ਅਸੀਂ ਮਦਦ ਮੰਗਾਂਗੇ। ਉਨ੍ਹਾਂ ਆਖਿਆ ਕਿ ਜਿਵੇਂ ਮੈਂ ਪਹਿਲਾਂ ਆਖਿਆ ਹੈ ਕਿ ਇਹ ਇਸ ਸਦੀ ਦਾ ਦੁਨੀਆ 'ਤੇ ਦਾਗ ਹੈ। ਇਸ ਪੈਮਾਨੇ 'ਤੇ ਉਇਗਰਾਂ ਦਾ ਸਫਾਇਆ ਹੋ ਰਿਹਾ ਹੈ। ਪੋਂਪੀਓ ਨੇ ਆਖਿਆ ਕਿ ਇਨਾਂ ਸਾਰਿਆਂ ਦਾ ਚੀਨ ਦੀ ਰਾਸ਼ਟਰੀ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦਾ ਪੱਛਮੀ ਚੀਨ 'ਚ ਇਸਲਾਮੀ ਕੱਟੜਪੰਥੀ ਨਾਲ ਨਜਿੱਠਣ ਦਾ ਸਬੰਧ ਹੈ। ਇਸ ਦਾ ਸਬੰਧ ਲੋਕਾਂ ਦੀ ਆਜ਼ਾਦੀ ਅਤੇ ਸਨਮਾਨ ਨਾਲ ਹੈ।
ਹੁਣ ਤੱਕ ਇਸ ਮਾਮਲੇ 'ਚ ਕਿੰਨਾ ਵਾਧਾ ਹੋਇਆ ਹੈ, ਇਕ ਵਿਦਿਆਰਥੀ ਨੇ ਇਸ ਸਬੰਧਾਂ 'ਚ ਸਵਾਲ ਪੁੱਛਿਆ ਤਾਂ ਪੋਂਪੀਓ ਨੇ ਆਖਿਆ ਕਿ ਲੋੜੀਂਦੀ ਸਫਲਤਾ ਨਹੀਂ ਮਿਲੀ ਹੈ। ਉਨ੍ਹਾਂ ਆਖਿਆ ਕਿ ਚੀਨ ਦੇ ਪੱਛਮੀ ਖੇਤਰ ਸ਼ਿਨਜਿਆਂਗ 'ਚ ਸਥਿਤੀ ਹੁਣ ਤੱਕ ਨਹੀਂ ਬਦਲੀ ਹੈ। ਪੋਂਪੀਓ ਨੇ ਆਖਿਆ ਕਿ ਅਸੀਂ ਪਹਿਲਾਂ ਚੁਣੌਤੀ 'ਤੇ ਧਿਆਨ ਕੇਂਦ੍ਰਿਤ ਕਰਾਂਗੇ ਅਤੇ ਫਿਰ ਦੁਨੀਆ ਨੂੰ ਇਸ ਮਾਮਲੇ 'ਤੇ ਇਕਜੁੱਟ ਹੋਵਾਂਗੇ। ਸਾਨੂੰ ਹੁਣ ਤੱਕ ਕੁਝ ਸਫਲਤਾ ਮਿਲੀ ਹੈ ਪਰ ਇਹ ਲੋੜੀਂਦੀ ਨਹੀਂ ਹੈ।