ਨਾਟੋ ਸਿਖਰ ਸੰਮੇਲਨ ''ਚ ਯੂਕ੍ਰੇਨ ਪ੍ਰਤੀ ਮਜ਼ਬੂਤ ਸਮਰਥਨ ਪ੍ਰਦਰਸ਼ਿਤ ਕਰੇਗਾ ਅਮਰੀਕਾ

Monday, Jul 08, 2024 - 02:38 PM (IST)

ਨਾਟੋ ਸਿਖਰ ਸੰਮੇਲਨ ''ਚ ਯੂਕ੍ਰੇਨ ਪ੍ਰਤੀ ਮਜ਼ਬੂਤ ਸਮਰਥਨ ਪ੍ਰਦਰਸ਼ਿਤ ਕਰੇਗਾ ਅਮਰੀਕਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਮੇਜ਼ਬਾਨੀ ਵਿਚ ਇਸ ਹਫ਼ਤੇ ਹੋਣ ਵਾਲੇ ਨਾਟੋ ਸੰਮੇਲਨ ਵਿਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵਲੋਂ ਯੂਕ੍ਰੇਨ ਪ੍ਰਤੀ ਮਜ਼ਬੂਤ ​​ਸਮਰਥਨ ਦਿਖਾਉਣ ਦੀ ਸੰਭਾਵਨਾ ਹੈ। ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਨਫਰੰਸ 'ਚ ਯੂਕ੍ਰੇਨ ਨੂੰ ਫੌਜੀ, ਸਿਆਸੀ ਅਤੇ ਵਿੱਤੀ ਸਹਾਇਤਾ ਦੇਣ ਲਈ ਕਈ ਅਹਿਮ ਐਲਾਨ ਵੀ ਕੀਤੇ ਜਾ ਸਕਦੇ ਹਨ। ਅਧਿਕਾਰੀਆਂ ਮੁਤਾਬਕ ਯੂਰਪੀ ਸੰਘ ਅਤੇ ਇੰਡੋ-ਪੈਸੀਫਿਕ ਭਾਈਵਾਲਾਂ ਨਾਲ ਅਮਰੀਕਾ ਦੇ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਲਈ ਕਾਨਫਰੰਸ 'ਚ ਇਕ ਬੈਠਕ ਵੀ ਹੋਵੇਗੀ। ਸਵੀਡਨ ਦੇ ਇਕ ਮੈਂਬਰ ਵਜੋਂ ਸੰਗਠਨ 'ਚ ਸ਼ਾਮਲ ਹੋਣ ਤੋਂ ਬਾਅਦ ਇਹ ਪਹਿਲਾ ਨਾਟੋ ਸੰਮੇਲਨ ਹੋਵੇਗਾ। ਮਾਰਚ 'ਚ ਸਵੀਡਨ ਅਧਿਕਾਰਤ ਤੌਰ 'ਤੇ ਨਾਟੋ 'ਚ ਸ਼ਾਮਲ ਹੋਇਆ ਸੀ।

ਇਹ ਇਤਿਹਾਸਕ ਸਿਖਰ ਸੰਮੇਲਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਵੀ ਪ੍ਰਤੀਕ ਹੋਵੇਗਾ। ਨਾਟੋ ਹੁਣ 32 ਦੇਸ਼ਾਂ ਦਾ ਇਕ ਮਜ਼ਬੂਤ ​​ਫੌਜੀ ਗਠਜੋੜ ਹੈ। ਸਿਖਰ ਸੰਮੇਲਨ ਤੋਂ ਪਹਿਲਾਂ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ,"ਇਹ (ਨਾਟੋ) ਯੂਰੋ-ਅਟਲਾਂਟਿਕ ਸੁਰੱਖਿਆ ਲਈ ਅਸਲ 'ਚ ਬੇਹੱਦ ਜ਼ਰੂਰੀ ਹੈ ਅਤੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੀ ਰੱਖਿਆ ਕਰਦਾ ਆਇਆ ਹੈ।" ਅਮਰੀਕਾ ਦੀ ਰਾਜਧਾਨੀ 'ਚ ਆਯੋਜਿਤ ਹੋਣ ਵਾਲਾ ਇਹ ਸੰਮੇਲਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਰਮਿਆਨ ਹੋਈ ਬੈਠਕ ਦੇ ਕੁਝ ਹੀ ਦਿਨਾਂ ਅੰਦਰ ਹੋ ਰਿਹਾ ਹੈ। ਅਧਿਕਾਰੀਆਂ ਨੇ ਕਿਹਾ,"ਸੰਮੇਲਨ ਰਾਹੀਂ ਪੁਤਿਨ ਨੂੰ ਇਕ ਸਖ਼ਤ ਸੰਦੇਸ਼ ਜਾਵੇਗਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਯੂਕ੍ਰੇਨ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੇ ਗਠਜੋੜ ਦੇ ਸਾਹਮਣੇ ਵੱਧ ਸਮੇਂ ਤੱਕ ਟਿਕ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ।'' ਅਧਿਕਾਰੀ ਨੇ ਕਿਹਾ,''ਹਿੰਦ-ਪ੍ਰਸ਼ਾਂਤ ਖੇਤਰ ਦੇ ਆਪਣੇ ਸਾਂਝੇਦਾਰਾਂ ਨਾਲ ਮਿਲ ਕੇ ਅਸੀਂ ਬਾਕੀ ਦੇਸ਼ਾਂ ਨੂੰ ਵੀ ਇਕ ਮਹੱਤਵਪੂਰਨ ਸੰਦੇਸ਼ ਦੇਵਾਂਗੇ ਕਿ ਅਸੀਂ ਇਕਜੁਟ ਹਾਂ ਅਤੇ ਲੋਕਤੰਤਰੀ ਮੁੱਲਾਂ ਦੇ ਸਮਰਥਨ ਲਈ ਖੜ੍ਹੇ ਹਾਂ।'' ਨਾਟੋ ਸਿਖਰ ਸੰਮੇਲਨ ਮੰਗਲਵਾਰ ਨੂੰ ਵਾਸ਼ਿੰਗਟਨ 'ਚ ਸ਼ੁਰੂ ਹੋਵੇਗਾ, ਜਿਸ 'ਚ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਸੰਗਠਨ ਦੇ ਨੇਤਾਵਾਂ ਦਾ ਸਵਾਗਤ ਕਰਨਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News