ਅਮਰੀਕਾ ਦਾ ਵੱਡਾ ਐਲਾਨ, ਸਾਈਬਰ ਹਮਲਿਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਦੇਵੇਗਾ 1 ਕਰੋੜ ਡਾਲਰ ਇਨਾਮ
Friday, Jul 16, 2021 - 10:31 AM (IST)
ਬੋਸਟਨ (ਏਜੰਸੀ) : ਬਾਈਡੇਨ ਪ੍ਰਸ਼ਾਸਨ ਅਮਰੀਕੀ ਬੁਨਿਆਦੀ ਢਾਂਚੇ ’ਤੇ ‘ਰੈਂਸਮਵੇਅਰ’ ਹਮਲਿਆਂ ਸਮੇਤ ਵੱਖ-ਵੱਖ ਸਾਈਬਰ ਹਮਲਿਆਂ ਨੂੰ ਲੈ ਕੇ ਕਿਸੇ ਵਿਦੇਸ਼ੀ ਰਾਸ਼ਟਰ ਦੀ ਭੂਮਿਕਾ ਨੂੰ ਮਹੱਤਵਪੂਰਨ ਸੂਚਨਾ ਉਪਲਬੱਧ ਕਰਾਉਣ ’ਤੇ 1 ਕਰੋੜ ਡਾਲਰ ਤੱਕ ਦਾ ਇਨਾਮ ਦੇਵੇਗਾ।
ਇਹ ਵੀ ਪੜ੍ਹੋ: ਜਰਮਨੀ ’ਚ ਹੜ੍ਹ ਨਾਲ 40 ਲੋਕਾਂ ਦੀ ਮੌਤ, ਕਈ ਲਾਪਤਾ, ਤਸਵੀਰਾਂ ’ਚ ਵੇਖੋ ਤਬਾਹੀ ਦਾ ਮੰਜ਼ਰ
ਦੇਸ਼ ਹਾਲ ਹੀ ਵਿਚ ‘ਰੈਂਸਮਵੇਅਰ’ ਹਮਲੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿਚ ਹੈਕਰ ਕਿਸੇ ਕੰਪਿਊਟਰ/ਵੈੱਬਸਾਈਟ ਪ੍ਰਣਾਲੀ ਨੂੰ ਹੈਕ ਕਰ ਉਸ ਨੂੰ ਠੀਕ ਕਰਨ ਦੇ ਬਦਲੇ ਵਿਚ ਵੱਡੀ ਰਕਮ ਮੰਗਦੇ ਹਨ। ਵ੍ਹਾਈਟ ਹਾਊਸ ਨੇ ‘ਰੈਂਸਮਵੇਅਰ’ ਹਮਲਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿਚ ਤਾਲਮੇਲ ਲਈ ਇਕ ਟਾਸਕ ਫੋਰਸ ਦੀ ਸ਼ੁਰੂਆਤੀ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ
ਵਿੱਤ ਵਿਭਾਗ ਦੇ ‘ਫਾਈਨੈਂਸ਼ੀਅਲ ਕ੍ਰਾਈਮਸ ਨੈੱਟਵਰਕ’ ਨੇ ਵੀਰਵਾਰ ਨੂੰ ਇਕ ਹੋਰ ਮਹੱਤਵਪੂਰਨ ਘੋਸ਼ਣਾ ਕੀਤੀ, ਜਿਸ ਵਿਚ ਕਿਹਾ ਗਿਆ ਕਿ ਕ੍ਰਿਪਟੋਕਰੰਸੀ ਮਨੀ ਲਾਂਡਰਿੰਗ ਕੰਟਰੋਲ ਅਤੇ ‘ਰੈਂਸਮਵੇਅਰ’ ਹਮਲਾ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਬੈਂਕਾਂ, ਤਕਨਾਲੌਜੀ ਕੰਪਨੀਆਂ ਅਤੇ ਹੋਰ ਕੰਪਨੀਆਂ ਦੀ ਮਦਦ ਲਈ ਜਾਏਗੀ। ਨਵੇਂ ਕਦਮਾਂ ਦੇ ਬਾਰੇ ਵਿਚ ਅੱਜ ਹੋਰ ਜ਼ਿਆਦਾ ਬਿਉਰਾ ਪ੍ਰਾਪਤ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: WHO ਨੇ ਦਿੱਤੀ ਚਿਤਾਵਨੀ, ਦੁਨੀਆ ’ਚ ਦਸਤਕ ਦੇ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।