ਵਿਦੇਸ਼ੀਆਂ ਲਈ ਆਪਣੀਆਂ ਜ਼ਮੀਨੀ ਸਰਹੱਦਾਂ ਖੋਲ੍ਹਣ ਜਾ ਰਿਹੈ ਅਮਰੀਕਾ, ਯਾਤਰੀਆਂ ਲਈ ਰੱਖੀ ਇਹ ਸ਼ਰਤ

Wednesday, Oct 13, 2021 - 06:24 PM (IST)

ਵਿਦੇਸ਼ੀਆਂ ਲਈ ਆਪਣੀਆਂ ਜ਼ਮੀਨੀ ਸਰਹੱਦਾਂ ਖੋਲ੍ਹਣ ਜਾ ਰਿਹੈ ਅਮਰੀਕਾ, ਯਾਤਰੀਆਂ ਲਈ ਰੱਖੀ ਇਹ ਸ਼ਰਤ

ਵਾਸ਼ਿੰਗਟਨ (ਬਿਊਰੋ): ਅਮਰੀਕਾ ਅਗਲੇ ਮਹੀਨੇ ਮਤਲਬ ਨਵੰਬਰ ਤੋਂ ਆਪਣੀਆਂ ਜ਼ਮੀਨੀ ਸਰਹੱਦਾਂ ਨੂੰ ਖੋਲ੍ਹ ਦੇਵੇਗਾ। ਅਮਰੀਕਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾ ਚੁੱਕੇ ਲੋਕਾਂ ਲਈ ਆਪਣੀ ਸਰਹੱਦਾਂ ਖੋਲ੍ਹੇਗਾ। ਇਸ ਨਵੇਂ ਫੈਸਲੇ ਦੇ ਨਾਲ ਹੀ ਅਮਰੀਕਾ 19 ਮਹੀਨੇ ਤੋਂ ਬੰਦ ਆਪਣੇ ਬਾਰਡਰ ਨੂੰ ਫਿਰ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹਣ ਜਾ ਰਿਹਾ ਹੈ।

PunjabKesari

ਸਾਲ 2020 ਵਿਚ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਵਿਚਕਾਰ ਜ਼ਰੂਰੀ ਯਾਤਰਾ, ਜਿਸ ਵਿਚ ਟਰੇਡ ਵੀ ਸ਼ਾਮਲ ਹੈ ਉਸ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। ਹੁਣ ਇਹ ਨਵੇਂ ਨਿਯਮਾਂ ਦੇ ਬਾਅਦ, ਜਿਹਨਾਂ ਦਾ ਐਲਾਨ ਬੁੱਧਵਾਰ ਨੂੰ ਹੋਇਆ ਹੈ ਮੁਤਾਬਕ ਅਮਰੀਕੀ ਅਥਾਰਿਟੀਜ਼ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁਕੇ ਲੋਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਮਨਜ਼ੂਰੀ ਦੇਵੇਗੀ।

ਕੈਨੇਡਾ ਅਤੇ ਮੈਕਸੀਕੋ ਤੋਂ ਆ ਸਕਣਗੇ ਲੋਕ
ਨਵੇਂ ਨਿਯਮਾਂ ਦੇ ਐਲਾਨ ਦੇ ਬਾਅਦ ਕੋਈ ਵੀ ਕਿਸੇ ਕਾਰਨ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਅਮਰੀਕਾ ਹਵਾਈ ਯਾਤਰਾ 'ਤੇ ਲੱਗੀ ਪਾਬੰਦੀ ਵੀ ਹਟਾ ਦੇਵੇਗਾ। ਜਨਵਰੀ 2021 ਦੇ ਮੱਧ ਤੱਕ ਹਰੇਕ ਯਾਤਰੀ ਜਿਸ ਵਿਚ  ਟਰੱਕ ਡਰਾਈਵਰ ਵੀ ਸ਼ਾਮਲ ਹਨ, ਉਹਨਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹਨ। ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਨਵੀਆਂ ਨੀਤੀਆਂ 'ਤੇ ਨਜ਼ਰ ਮਾਰੀ ਸੀ। ਹੁਣ ਰਸਮੀ ਤੌਰ 'ਤੇ ਅਧਿਕਾਰੀਆਂ ਵੱਲੋਂ ਇਹ ਐਲਾਨ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- 'ਐਂਟੀ-ਕੋਵਿਡ-19 ਮੋਡਰਨਾ ਅਤੇ ਫਾਈਜ਼ਰ ਟੀਕੇ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਵਿਰੁੱਧ ਪ੍ਰਭਾਵਸ਼ਾਲੀ' 

ਅਮਰੀਕਾ ਦਾ ਇਹ ਫ਼ੈਸਲਾ ਪਿਛਲੇ ਮਹੀਨੇ ਚੁੱਕੇ ਗਏ ਉਸ ਕਦਮ ਦਾ ਹਿੱਸਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਖਾਸ ਦੇਸ਼ ਤੋਂ ਹਵਾਈ ਯਾਤਰਾ 'ਤੇ ਲੱਗੀ ਪਾਬੰਦੀ ਖ਼ਤਮ ਕੀਤੀ ਜਾਵੇਗੀ। ਨਾਲ ਹੀ ਇਹ ਵੀ ਕਿਹਾ ਗਿਆ ਕਿ ਵਿਦੇਸ਼ੀ ਨਾਗਰਿਕਾਂ ਦੇ ਅਮਰੀਕਾ ਆਉਣ ਲਈ ਟੀਕਾਕਰਣ ਲਾਜ਼ਮੀ ਹੋਵੇਗਾ। ਨਵੰਬਰ ਮਹੀਨੇ ਤੋਂ ਦੋਵੇਂ ਨੀਤੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਵੱਲੋਂ ਕਿਸੇ ਵੀ ਨਿਸ਼ਚਿਤ ਤਾਰੀਖ਼ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

ਬਾਰਡਰ 'ਤੇ ਲਾਗੂ ਹੈ ਟਰੰਪ ਦਾ ਵਿਵਾਦਿਤ ਕਾਨੂੰਨ
ਨਵੇਂ ਨਿਯਮਾਂ ਦੇ ਤਹਿਤ ਨਾਗਰਿਕਾਂ ਨੂੰ ਸਿਰਫ ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਜਿਹੜੇ ਲੋਕ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ Title 42 ਅਥਾਰੀਟੀ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ। 

ਨੋਟ- ਅਮਰੀਕਾ ਨੇ 19 ਮਹੀਨੇ ਤੋਂ ਬੰਦ ਖੋਲ੍ਹੇ ਆਪਣ ਬਾਰਡਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News