ਚੀਨ ਨੇ US ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ, ਕਿਹਾ-ਟਰੰਪ ਦੀਆਂ ਹਮਲਾਵਾਰ ਨੀਤੀਆਂ ਦੀਆਂ ''ਗਲਤੀਆਂ'' ''ਚ ਕਰੋ ਸੁਧਾਰ
Tuesday, Feb 09, 2021 - 10:49 PM (IST)
ਬੀਜਿੰਗ-ਚੀਨ ਨੇ ਬਾਈਡੇਨ ਪ੍ਰਸ਼ਾਸਨ ਨਾਲ ਆਪਣੇ ਪਹਿਲੇ ਸੰਪਰਕ 'ਚ ਸ਼ਨੀਵਾਰ ਨੂੰ ਅਮਰੀਕਾ ਤੋਂ ਸਾਬਕਾ ਰਾਸ਼ਟਰਪਤੀ ਟਰੰਪ ਦੀ ਬੀਜਿੰਗ ਦੇ ਪ੍ਰਤੀ ਹਮਲਾਵਰ ਨੀਤੀਆਂ ਦੀਆਂ 'ਗਲਤੀਆਂ' ਨੂੰ ਸੁਧਾਰਨ ਲਈ ਕਿਹਾ। ਨਾਲ ਹੀ ਚੀਨ ਨੇ ਕਿਹਾ ਕਿ ਅਮਰੀਕਾ ਨਾਲ ਉਸ ਦੇ ਸੰਬੰਧਾਂ 'ਚ ਤਾਈਵਾਨ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਮੁੱਦਾ ਹੈ। ਆਪਣੇ ਕਾਰਜਕਾਲ ਦੌਰਾਨ ਅਮਰੀਕਾ-ਚੀਨ ਸੰਬੰਧਾਂ ਦੇ ਸਾਰੇ ਮੁੱਦਿਆਂ 'ਤੇ ਹਮਲਾਵਰ ਤੌਰ 'ਤੇ ਅਗੇ ਵਧ ਰਹੇ ਸਨ। ਇਨ੍ਹਾਂ ਮੁੱਦਿਆਂ 'ਚ ਵਪਾਰ ਯੁੱਧ, ਵਿਵਾਦਿਤ ਦੱਖਣੀ ਚੀਨ ਸਾਗਰ 'ਤੇ ਚੀਨ ਦੇ ਦਾਅਵੇ ਨੂੰ ਚੁਣੌਤੀ ਦੇਣਾ, ਤਾਈਵਾਨ ਨੂੰ ਉਸ ਦੀ ਲਗਾਤਾਰ ਧਮਕੀ, ਸ਼ਿਨਜਿਆਂਗ 'ਚ ਉਈਗਰ ਮੁਸਲਮਾਨਾਂ ਨੂੰ ਹਿਰਾਸਤ 'ਚ ਰੱਖਣਾ, ਕੋਰੋਨਾ ਵਾਇਰਸ ਨੂੰ ''ਚੀਨੀ ਵਾਇਰਸ'' ਦੱਸਣਾ ਸ਼ਾਮਲ ਹੈ।
ਇਹ ਵੀ ਪੜ੍ਹੋ -ਕਰਾਚੀ 'ਚ ਮਾਰਿਆ ਗਿਆ ਸ਼ੱਕੀ ਅੱਤਵਾਦੀ, ਪੰਜ ਗ੍ਰਿਫਤਾਰ
ਅਮਰੀਕਾ ਦੇ ਨਵੇਂ ਨਿਯੁਕਤ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਸੀਨੀਅਰ ਚੀਨੀ ਡਿਪਲੋਮੈਟ ਜਿਏਚੀ ਨੇ ਸ਼ਨੀਵਾਰ ਨੂੰ ਫੋਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਮੁੱਦਿਆਂ 'ਤੇ ਚਰਚਾ ਕੀਤੀ ਜੋ ਅਗਲੇ ਚਾਰ ਸਾਲਾਂ 'ਚ ਦੁਨੀਆ ਦੀਆਂ ਦੋ ਚੋਟੀ ਦੀਆਂ ਅਰਥਵਿਵਸਥਾਵਾਂ ਦਰਮਿਆਨ ਸੰਬੰਧਾਂ ਨੂੰ ਆਕਾਰ ਦੇਣਗੇ। ਬਲਿੰਕਨ ਨੇ ਯਾਂਗ ਨੂੰ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਚੀਨ ਨੂੰ ਅੰਤਰਰਾਸ਼ਟਰੀ ਪ੍ਰਣਾਲੀ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਯਾਂਗ ਤੋਂ ਪਹਿਲਾਂ ਸ਼ਿਨਜਿਆਂਗ, ਤਿੱਬਤ ਅਤੇ ਹਾਂਗਕਾਂਗ ਅਤੇ ਮਿਆਂਮਾਰ 'ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮੁੱਦਾ ਚੁੱਕਿਆ। ਚੀਨੀ ਡਿਪਲੋਮੈਟ ਨੇ ਕਿਹਾ ਕਿ ਦੋਵਾਂ ਪੱਖਾਂ ਨੂੰ ਇਕ ਦੂਜੇ ਦੇ ਮੂਲ ਹਿੱਤਾਂ ਤੇ ਰਾਜਨੀਤਿਕ ਪ੍ਰਣਾਲੀ ਦੇ ਵਿਕਲਪਾਂ ਦਾ ਸਨਮਾਨ ਕਰਨਾ ਚਾਹੀਦਾ।
ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।