ਅਮਰੀਕਾ ਨੂੰ ਇਸ ਸਾਲ ਦੇ ਆਖਿਰ ਤੱਕ ਮਿਲ ਜਾਵੇਗੀ ਕੋਰੋਨਾ ਵੈਕਸੀਨ : ਡਾ. ਫਾਓਚੀ

07/16/2020 9:56:58 PM

ਵਾਸ਼ਿੰਗਟਨ - ਕੋਰੋਨਾਵਾਇਰਸ ਦੀ ਵੈਕਸੀਨ ਨੂੰ ਲੈ ਕੇ ਬੁੱਧਵਾਰ ਨੂੰ ਅਮਰੀਕਾ ਤੋਂ ਇਕ ਖੁਸ਼ਖਬਰੀ ਆਈ ਸੀ। ਅਮਰੀਕੀ ਫਾਰਮਾਸੂਟੀਕਲ ਕੰਪਨੀ ਮੋਡੇਰਨਾ ਦੀ ਵੈਕਸੀਨ ਦੇ ਪ੍ਰੀਖਣ ਦੌਰਾਨ ਸਕਾਰਾਤਮਕ ਨਤੀਜੇ ਮਿਲੇ ਸਨ। ਬੁੱਧਵਾਰ ਨੂੰ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਸੀ ਕਿ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਹੈ। ਹੁਣ ਅਮਰੀਕਾ ਦੇ ਹੀ ਵਾਇਰਸ ਰੋਗਾਂ ਦੇ ਸੀਨੀਅਰ ਮਾਹਿਰ ਡਾਕਟਰ ਐਂਥਨੀ ਫਾਓਚੀ ਨੇ ਅੰਦਾਜ਼ਾ ਲਗਾਇਆ ਹੈ ਕਿ ਅਮਰੀਕਾ ਨੂੰ ਇਸ ਸਾਲ ਦੇ ਆਖਿਰ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਮਿਲ ਜਾਵੇਗੀ। ਡਾਕਟਰ ਐਂਥਨੀ ਫਾਓਚੀ ਨੇ ਰਾਇਟਰਸ ਨਿਊਜ਼ ਏਜੰਸੀ ਨੂੰ ਕਿਹਾ ਕਿ ਜਿਸ ਸਮੇਂ ਦਾ ਅੰਦਾਜ਼ਾ ਲਗਾਇਆ ਗਿਆ ਹੈ ਉਸ ਨੂੰ ਲੈ ਕੇ ਮੈਂ ਖੁਸ਼ ਹਾਂ। ਉਨ੍ਹਾਂ ਆਖਿਆ ਕਿ ਉਹ ਇਸ ਵਿਚਾਰ ਤੋਂ ਚਿੰਤਤ ਨਹੀਂ ਹਨ ਕਿ ਚੀਨ ਵੈਕਸੀਨ ਬਣਾਉਣ ਦੀ ਦਿਸ਼ਾ ਵਿਚ ਅਮਰੀਕਾ ਤੋਂ ਅੱਗੇ ਨਿਕਲ ਜਾਵੇਗਾ।

ਉਨ੍ਹਾਂ ਅੱਗੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਹਰ ਕੋਈ ਇਕ ਹੀ ਟ੍ਰੈਕ 'ਤੇ ਚੱਲ ਰਿਹਾ ਹੈ। ਉਹ ਇਸ ਨੂੰ ਸਾਡੇ ਤੋਂ ਪਹਿਲਾਂ ਹਾਸਲ ਨਹੀਂ ਕਰਨ ਜਾ ਰਹੇ, ਜੋ ਕਿ ਬਿਲਕੁਲ ਪੱਕਾ ਹੈ। ਬਾਕੀ ਸਾਇੰਸਦਾਨਾਂ ਦੀ ਤਰ੍ਹਾਂ ਉਨ੍ਹਾਂ ਦਾ ਆਖਣਾ ਹੈ ਕਿ ਇਸ ਨਾਲ ਜੁੜਿਆ ਇਹ ਸਵਾਲ ਹੁਣ ਵੀ ਬਣਿਆ ਹੋਇਆ ਹੈ ਕਿ ਇਕ ਵੈਕਸੀਨ ਦੇ ਜ਼ਰੀਏ ਸਰੀਰ ਕਦੋਂ ਤੱਕ ਬੀਮਾਰੀ ਤੋਂ ਬਚਿਆ ਰਹੇਗਾ। ਅਮਰੀਕਾ ਤੋਂ ਬਾਅਦ ਰੂਸ ਵੱਲੋਂ ਵੀ ਕੋਰੋਨਾ ਵੈਕਸੀਨ ਦੇ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਸਨ, ਜਿਹੜੇ ਕਿ ਬਹੁਤ ਵਧੀਆ ਸਨ। ਰੂਸ ਵੱਲੋਂ ਆਪਣੀ ਵੈਕਸੀਨ ਸਤੰਬਰ ਤੱਕ ਉਪਲੱਬਧ ਕਰਾਉਣ ਲਈ ਆਖਿਆ ਗਿਆ ਹੈ। ਉਥੇ ਹੀ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕੋਰੋਨਾ ਵੈਕਸੀਨ ਦੀ ਚੰਗੀ ਖਬਰ ਵਾਲਾ ਟਵੀਟ ਕੀਤਾ ਸੀ। ਦੂਜੇ ਪਾਸੇ ਅਮਰੀਕਾ ਵਿਚ ਕੋਰੋਨਾਵਾਇਰਸ ਦੇ 3,644,493 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 27,666 ਲੋਕਾਂ ਦੀ ਜਾਨ ਚੁੱਕੀ ਹੈ ਅਤੇ 140,477 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਅਮਰੀਕਾ ਵਿਚ ਹੁਣ ਤੱਕ 45,004,356 ਕੋਰੋਨਾ ਟੈਸਟ ਕਰ ਚੁੱਕਿਆ ਹੈ।


Khushdeep Jassi

Content Editor

Related News