ਚੀਨ ਬਾਰੇ ਅਮਰੀਕਾ ਦੀ ਸੋਚ ਬੇਹੱਦ ਖ਼ਰਾਬ, ਕਿਸੇ ਦਬਾਅ ''ਚ ਨਹੀਂ ਝੁਕਾਂਗੇ : ਵਿਦੇਸ਼ ਮੰਤਰੀ ਵਾਂਗ ਯੀ
Monday, May 30, 2022 - 06:13 PM (IST)

ਬੀਜਿੰਗ- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਦੇ ਸਬੰਧ 'ਚ ਅਮਰੀਕਾ ਦਾ ਨਜ਼ਰੀਆ ਹੱਦ ਤੋਂ ਜ਼ਿਆਦਾ ਖ਼ਰਾਬ ਹੋ ਗਿਆ ਹੈ ਪਰ ਬੀਜਿੰਗ 'ਬਲੈਕਮੇਲ ਜਾਂ ਦਬਾਅ' ਦੇ ਅੱਗੇ ਨਹੀਂ ਝੁਕੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਹਾਲ ਹੀ 'ਚ ਚੀਨ ਨੂੰ 'ਕੌਮਾਂਤਰੀ ਵਿਵਸਥਾ ਲਈ ਲੰਬੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ ਸੀ।'
ਅਮਰੀਕਾ ਦੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ 'ਚ ਬਲਿੰਕਨ ਨੇ ਵੀਰਵਾਰ ਨੂੰ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਚੀਨ ਇਕਮਾਤਰ ਅਜਿਹਾ ਦੇਸ਼ ਹੈ ਜਿਸ ਦਾ ਉਦੇਸ਼ ਕੌਮਾਂਤਰੀ ਵਿਵਸਥਾ 'ਚ ਬਦਲਾਅ ਲਿਆਉਣਾ ਹੈ ਤੇ ਉਸ ਕੋਲ ਅਜਿਹਾ ਕਰਨ ਲਈ ਆਰਥਿਕ, ਡਿਪਲੋਮੈਟਿਕ, ਫੌਜੀ ਤੇ ਤਕਨੀਕੀ ਤਾਕਤ ਵੀ ਹੈ। ਉਨ੍ਹਾਂ ਨੇ ਚੀਨ ਨੂੰ 'ਲੰਬੇ ਸਮੇਂ ਲਈ ਕੌਮਾਂਤਰੀ ਵਿਵਸਥਾ ਤੇ ਅਮਰੀਕਾ ਲਈ ਸਭ ਤੋਂ ਗੰਭੀਰ ਚੁਣੌਤੀ' ਦੱਸਿਆ ਸੀ।
ਉਨ੍ਹਾਂ ਕਿਹਾ ਸੀ ਕਿ ਚੀਨ ਨਿਵੇਸ਼, ਗਠਬੰਧਨ ਤੇ ਮੁਕਾਬਲੇਬਾਜ਼ੀ ਦੀ ਰਣਨਤੀ ਰਾਹੀਂ ਮੁਕਾਬਲੇਬਾਜ਼ੀ ਨੂੰ ਗੰਭੀਰ ਬਣਾ ਰਿਹਾ ਹੈ ਪਰ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਸੰਘਰਸ਼/ਤਣਾਅ ਤੋਂ ਬਚਨਾ ਹੋਵੇਗਾ ਵਰਨਾ ਕਮਿਊਨਿਸਟ ਦੇਸ਼ ਲਈ ਨਵਾਂ ਸ਼ੀਤ ਯੁੱਧ ਸ਼ੁਰੂ ਹੋ ਜਾਵੇਗ। ਚੀਨ ਦੇ ਵਿਦੇਸ਼ ਮੰਤਰੀ ਨੇ ਪਲਟਵਾਰ ਕਰਦੇ ਹੋਏ ਬਲਿੰਕਨ ਦੇ ਵਿਸ਼ਲੇਸ਼ਣ ਨੂੰ ਅਮਰੀਕਾ ਵਲੋਂ ਚੀਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਮੁਹਿੰਮ ਕਰਾਰ ਦਿੱਤਾ ਹੈ।