WHO ਬੋਰਡ ’ਚ ਨਿਯੁਕਤੀ ਲਈ ਅਮਰੀਕਾ ਨੇ ਭੇਜਿਆ ਸਰਜਨ ਜਨਰਲ ਵਿਵੇਕ ਮੂਰਤੀ ਦਾ ਨਾਂ

Thursday, Jan 11, 2024 - 10:43 AM (IST)

WHO ਬੋਰਡ ’ਚ ਨਿਯੁਕਤੀ ਲਈ ਅਮਰੀਕਾ ਨੇ ਭੇਜਿਆ ਸਰਜਨ ਜਨਰਲ ਵਿਵੇਕ ਮੂਰਤੀ ਦਾ ਨਾਂ

ਵਾਸ਼ਿੰਗਟਨ (ਭਾਸ਼ਾ)- ਰਾਸ਼ਟਰਪਤੀ ਜੋਅ ਬਾਈਡੇਨ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਕਾਰਜਕਾਰੀ ਬੋਰਡ ਵਿਚ ਅਮਰੀਕੀ ਪ੍ਰਤੀਨਿਧੀ ਵਜੋਂ ਸੇਵਾ ਕਰਨ ਲਈ ਇਕ ਵਾਰ ਫਿਰ ਭਾਰਤੀ-ਅਮਰੀਕੀ ਸਰਜਨ ਜਨਰਲ ਡਾ. ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਹੈ। ਮੂਰਤੀ (46) ਦਾ ਨਾਂ ਬੋਰਡ ਨੂੰ ਦੁਬਾਰਾ ਭੇਜਿਆ ਗਿਆ ਹੈ, ਕਿਉਂਕਿ ਇਸ ਅਹੁਦੇ ’ਤੇ ਨਿਯੁਕਤੀ ਲਈ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਅਕਤੂਬਰ 2022 ਤੋਂ ਸੈਨੇਟ ਵਿੱਚ ਲੰਬਿਤ ਸੀ।

ਇਹ ਵੀ ਪੜ੍ਹੋ: ਭਾਰਤ ਨਾਲ ਵਿਵਾਦ, ਡ੍ਰੈਗਨ ਨਾਲ ਪਿਆਰ, ਮਾਲਦੀਵ ਨੇ ਚੀਨ ਨਾਲ ਕੀਤੇ 20 ਵੱਡੇ ਸਮਝੌਤੇ

ਉਨ੍ਹਾਂ ਦੀ ਮਾਰਚ 2021 ਵਿੱਚ ਦੇਸ਼ ਦੇ 21ਵੇਂ ਸਰਜਨ ਜਨਰਲ ਵਜੋਂ ਨਿਯੁਕਤੀ ਲਈ ਅਮਰੀਕੀ ਸੈਨੇਟ ਦੁਆਰਾ ਪੁਸ਼ਟੀ ਕੀਤੀ ਗਈ ਸੀ। ਉਹ ਇਸ ਤੋਂ ਪਹਿਲਾਂ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ 19ਵੇਂ ਸਰਜਨ ਜਨਰਲ ਵਜੋਂ ਵੀ ਕੰਮ ਕਰ ਚੁੱਕੇ ਹਨ। ਮੂਰਤੀ ਇਕ ਮਸ਼ਹੂਰ ਡਾਕਟਰ, ਖੋਜ ਵਿਗਿਆਨੀ, ਉੱਦਮੀ ਅਤੇ ਲੇਖਕ ਹਨ। ਉਹ ਆਪਣੀ ਪਤਨੀ ਡਾ. ਐਲਿਸ ਚੇਨ ਅਤੇ ਆਪਣੇ 2 ਬੱਚਿਆਂ ਨਾਲ ਵਾਸ਼ਿੰਗਟਨ ਵਿੱਚ ਰਹਿੰਦੇ ਹਨ। ਮੂਰਤੀ ਦਾ ਜਨਮ ਹਡਰਸਫੀਲਡ ਯਾਰਕਸ਼ਾਇਰ ਵਿੱਚ ਹੋਇਆ ਸੀ। ਮੂਰਤੀ ਦੇ ਮਾਤਾ-ਪਿਤਾ ਭਾਰਤ ’ਚ ਕਰਨਾਟਕ ਤੋਂ ਹਨ।

ਇਹ ਵੀ ਪੜ੍ਹੋ: ਰਾਜਨਾਥ ਸਿੰਘ ਨੇ ਬ੍ਰਿਟਿਸ਼ PM ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਰੱਖਿਆ-ਵਪਾਰ ਸਣੇ ਕਈ ਮੁੱਦਿਆਂ 'ਤੇ ਹੋਈ ਚਰਚਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


 


author

cherry

Content Editor

Related News