ਵੀਅਤਨਾਮ ਦੇ ਮਛੇਰਿਆਂ ਨੂੰ ਅਮਰੀਕਾ ਦਾ ਸਮਰਥਨ, MoU ''ਤੇ ਦਸਤਖ਼ਤ

07/31/2020 11:53:13 PM

ਹਨੋਈ - ਪਿਛਲੇ ਕੁੱਝ ਦਿਨਾਂ ਤੋਂ ਦੱਖਣੀ ਚੀਨ ਸਾਗਰ 'ਚ ਵੀਅਤਨਾਮ ਦੇ ਮਛੇਰਿਆਂ ਨੂੰ ਚੀਨ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਦੇ ਲਈ ਅਮਰੀਕਾ ਨੇ ਬੁੱਧਵਾਰ ਨੂੰ ਇੱਕ ਸਮਝੌਤਾ ਮੀਮੋ  (MOU) 'ਤੇ ਦਸਤਖ਼ਤ ਕੀਤਾ। ਪਿਛਲੇ ਕੁੱਝ ਦਿਨਾਂ ਤੋਂ ਤਣਾਅਪੂਰਨ ਦੱਖਣੀ ਚੀਨ ਸਾਗਰ (South China Sea, SCS) 'ਚ ਸਭ ਤੋਂ ਜ਼ਿਆਦਾ ਵੀਅਤਨਾਮ ਅਤੇ ਚੀਨ ਵਿਚਾਲੇ ਟਕਰਾਅ ਹੋ ਰਿਹਾ ਹੈ। ਦੋਵੇਂ ਦੇਸ਼ ਇਸ ਸਮੁੰਦਰੀ ਖੇਤਰ 'ਤੇ ਆਪਣਾ-ਆਪਣਾ ਦਾਅਵਾ ਕਰਦੇ ਹਨ। ਇੱਕ ਪਾਸੇ ਜਿੱਥੇ ਚੀਨ ਦੇ ਵੁਹਾਨ ਤੋਂ ਨਿਕਲੇ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਮਹਾਮਾਰੀ ਨਾਲ ਜੂਝ ਰਹੀ ਹੈ ਉਥੇ ਹੀ ਚੀਨ ਦੱਖਣੀ ਚੀਨ ਸਾਗਰ 'ਚ ਉਕਸਾਉਣ ਵਾਲੀਆਂ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਹੈ। 1 ਜੁਲਾਈ ਤੋਂ 5 ਜੁਲਾਈ ਤੱਕ ਚੀਨ ਦੇ ਹੈਨਾਨ ਸੂਬੇ ਦੇ ਮੈਰੀਟਾਈਮ ਸੇਫਟੀ ਐਡਮਨਿਸਟ੍ਰੇਸ਼ਨ ਨੇ ਸਾਗਰ ਦੇ ਪੈਰਾਸੇਲ ਆਈਲੈਂਡ 'ਤੇ ਫੌਜੀ ਅਭਿਆਸ ਕੀਤਾ। ਇਸ ਆਈਲੈਂਡ 'ਤੇ ਵੀਅਤਨਾਮ ਆਪਣਾ ਦਾਅਵਾ ਕਰਦਾ ਹੈ।
ਚੀਨ ਦੀਆਂ ਇਨ੍ਹਾਂ ਸਰਗਰਮੀਆਂ ਦੀ ਵੀਅਤਨਾਮ 'ਚ ਕਾਫ਼ੀ ਆਲੋਚਨਾ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਨਾਲ ਵੀਅਤਨਾਮ ਦੀ ਸਦਭਾਵਨਾ ਦੀ ਉਲੰਘਣਾ ਹੁੰਦੀ ਹੈ। ਦੇਸ਼ ਨੇ ਕਈ ਵਾਰ ਸਾਗਰ 'ਚ ਚੀਨ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਦੀ ਨਿੰਦਾ ਕੀਤੀ ਹੈ। ਅਮਰੀਕਾ ਦੇ ਰੱਖਿਆ ਮੰਤਰਾਲਾ ਨੇ ਦੱਖਣੀ ਚੀਨ ਸਾਗਰ 'ਚ ਚੀਨ ਦੇ ਅਭਿਆਸਾਂ ਦੀ ਨਿੰਦਾ ਕੀਤੀ ਅਤੇ ਇਸ ਨੂੰ ਖੇਤਰ 'ਚ ਸਥਿਰਤਾ ਲਈ ਕੀਤੇ ਗਏ ਚੀਨ ਦੇ ਦੀਆਂ ਪ੍ਰਤੀਬੱਧਤਾਵਾਂ ਦੀ ਉਲੰਘਣਾ ਦੱਸਿਆ। ਵੀਅਤਨਾਮ 'ਚ ਅਮਰੀਕਾ ਦੇ ਰਾਜਦੂਤ ਡੈਨ ਕ੍ਰਾਇਟੇਨਬ੍ਰਿੰਕ ਨੇ ਹਨੋਈ 'ਚ ਕਿਹਾ, ਚੀਨ ਦੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅੜਿੱਕਾ ਖੜ੍ਹਾ ਕਰਨ ਖਿਲਾਫ ਵੀਅਤਨਾਮ ਦੇ ਮਛੇਰਿਆਂ ਦਾ ਅਸੀਂ ਸਮਰਥਨ ਕਰਦੇ ਹਾਂ। ਕੁੱਝ ਦਿਨ ਪਹਿਲਾਂ ਹੀ ਅਮਰੀਕਾ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਦੱਖਣੀ ਚੀਨ ਸਾਗਰ 'ਚ ਵੀਅਤਨਾਮ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਦੇ ਸਮਰਥਨ 'ਚ ਵਾਸ਼ਿੰਗਟਨ ਹੈ। 
 
ਦੱਖਣੀ ਚੀਨ ਸਾਗਰ 'ਚ ਵੱਧਦੇ ਚੀਨੀ ਸਰਗਰਮੀਆਂ ਵਿਚਾਲੇ ਬੀਜਿੰਗ ਤੋਂ ਵੀਅਤਨਾਮ 'ਤੇ ਦਬਾਅ ਬਣਾਇਆ ਗਿਆ। ਇਸ ਤੋਂ ਬਾਅਦ ਆਪਣੇ ਆਪ੍ਰੇਸ਼ਨ ਨੂੰ ਵੀਅਤਨਾਮ ਨੇ ਰੱਦ ਕਰ ਦਿੱਤਾ ਅਤੇ ਦੋ ਅੰਤਰਰਾਸ਼ਟਰੀ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਭੁਗਤਾਨ ਕਰਨ 'ਤੇ ਸਹਿਮਤੀ ਜਤਾਈ ਹੈ। ਕਈ ਸਾਲਾਂ ਤੋਂ ਦੱਖਣੀ ਚੀਨ ਸਾਗਰ 'ਚ ਆਪਣੀ ਹਾਜ਼ਰੀ ਬਰਕਰਾਰ ਰੱਖਣ ਲਈ ਚੀਨ ਤੋਂ ਵੀਅਤਨਾਮ ਦੀਆਂ ਕੰਪਨੀਆਂ ਨੂੰ ਖੇਤਰ 'ਚ ਤੇਲ ਅਤੇ ਗੈਸ ਸਰੋਤਾਂ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਨ ਲਗਾਤਾਰ ਦੱਖਣੀ ਚੀਨ ਸਾਗਰ 'ਚ ਫਿਲੀਪੀਨਸ ਅਤੇ ਵੀਅਤਨਾਮ ਵਰਗੇ ਕਈ ਦੇਸ਼ਾਂ ਨੂੰ ਧਮਕੀਆਂ ਦਿੰਦਾ ਆ ਰਿਹਾ ਹੈ। ਚੀਨ ਸਾਗਰ ਦੇ 80 ਫ਼ੀਸਦੀ ਹਿੱਸੇ 'ਤੇ ਆਪਣਾ ਦਾਅਵਾ ਕਰਦਾ ਹੈ। ਕੁੱਝ ਦਿਨ ਪਹਿਲਾਂ ਅਮਰੀਕਾ ਦੀ ਨੇਵੀ ਨੇ ਇੱਥੇ ਜੰਗੀ ਅਭਿਆਸ ਕੀਤਾ ਸੀ।


Inder Prajapati

Content Editor

Related News